ਇਸਲਾਮਾਬਾਦ, 19 ਜੂਨ
ਪਾਕਿਸਤਾਨ ਨੇ ਸ਼ਨਿੱਚਰਵਾਰ ਨੂੰ ਕੁਲਭੂਸ਼ਨ ਜਾਧਵ ਮਾਮਲੇ ਵਿੱਚ ਭਾਰਤ ’ਤੇ ਕੌਮਾਂਤਰੀ ਅਦਾਲਤ (ਆਈਸੀਜੇ) ਦੇ ਫ਼ੈਸਲੇ ਨੂੰ ਗ਼ਲਤ ਢੰਗ ਨਾਲ ਪੇਸ਼ ਕਰਨ ਦਾ ਦੋਸ਼ ਲਾਇਆ। ਨਾਲ ਹੀ, ਜ਼ੋਰ ਦਿੰਦਿਆਂ ਕਿਹਾ ਕਿ ਉਹ (ਪਾਕਿਸਤਾਨ) ਕੌਮਾਂਤਰੀ ਕਾਨੂੰਨ ਤਹਿਤ ਸਾਰੇ ਫ਼ਰਜ਼ਾਂ ਨੂੰ ਪੂਰਾ ਕਰਨ ਲਈ ਤਿਆਰ ਹੈ। ਜ਼ਿਕਰਯੋਗ ਹੈ ਕਿ ਭਾਰਤ ਨੇ ਵੀਰਵਾਰ ਨੂੰ ਪਾਕਿਸਤਾਨ ਤੋਂ ਉਸ ਬਿੱਲ ਵਿੱਚ ਮੌਜੂਦ ਖ਼ਾਮੀਆਂ ਨੂੰ ਦੂਰ ਕਰਨ ਲਈ ਕਿਹਾ ਸੀ, ਜੋ ਜਾਧਵ ਮਾਮਲੇ ਦੀ ਸਮੀਖਿਆ ਲਈ ਲਿਆਂਦਾ ਗਿਆ ਹੈ। ਭਾਰਤ ਨੇ ਕਿਹਾ ਸੀ ਕਿ ਤਜਵੀਜ਼ਤ ਕਾਨੂੰਨ ਇਸ ’ਤੇ ਮੁੜ ਵਿਚਾਰ ਕਰਨ ਦਾ ਤੰਤਰ ਨਹੀਂ ਗਠਿਤ ਕਰਦਾ, ਜਦਕਿ ਆਈਸੀਜੇ ਦੇ ਆਦੇਸ਼ ਵਿੱਚ ਇਹ ਬਣਾਉਣ ਲਈ ਕਿਹਾ ਗਿਆ ਹੈ।