ਨਵੀਂ ਦਿੱਲੀ: ਭਾਰਤ ਦੇ ਵਿਦੇਸ਼ ਮਾਮਲਿਆਂ ਬਾਰੇ ਮੰਤਰਾਲੇ ਨੇ ਅੱਜ ਦੱਸਿਆ ਨੇ ਭਾਰਤ ਅਤੇ ਅਮਰੀਕਾ ਵਿਚਾਲੇ 27 ਅਕਤੂਬਰ ਨੂੰ ਹੋਣ ਵਾਲੀ ਟੂ-ਪਲੱਸ-ਟੂ ਵਾਰਤਾ ਦੇ ਤੀਜੇ ਐਡੀਸ਼ਨ ਦੌਰਾਨ ਦੁੱਵਲੇ ਮੁੱਦਿਆਂ ਅਤੇ ਖੇਤਰੀ ਤੇ ਆਲਮੀ ਗਤੀਵਿਧੀਆਂ ’ਤੇ ਵਿਆਪਕ ਚਰਚਾ ਹੋਵੇਗੀ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕਲ ਪੌਂਪੀਓ ਅਤੇ ਰੱਖਿਆ ਮੰਤਰੀ ਮਾਰਕ ਟੀ. ਐਸਪਰ 26 ਅਤੇ 27 ਅਕਤੂਬਰ ਨੂੰ ਦੋਵਾਂ ਮੁਲਕਾਂ ਵਿਚਾਲੇ ਸੁਰੱਖਿਆ ਅਤੇ ਆਲਮੀ ਰਣਨੀਤਕ ਸਬੰਧਾਂ ਬਾਰੇ ਊੱਚ-ਪੱਧਰੀ ਵਾਰਤਾ ਲਈ ਭਾਰਤ ਦਾ ਦੌਰਾ ਕਰਨਗੇ। ਭਾਰਤ ਵਲੋਂ ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਐੱਸ. ਜੈਸ਼ੰਕਰ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਇਸ ਵਾਰਤਾ ਵਿੱਚ ਹਿੱਸਾ ਲੈਣਗੇ। -ਪੀਟੀਆਈ