ਵਾਸ਼ਿੰਗਟਨ, 27 ਜਨਵਰੀ
ਭਾਰਤੀ ਮੂਲ ਦੇ ਸੰਸਦ ਮੈਂਬਰਾਂ ਪ੍ਰਮਿਲਾ ਜੈਪਾਲ ਤੇ ਰਾਜਾ ਕ੍ਰਿਸ਼ਨਾਮੂਰਤੀ ਨੂੰ ਹਾਊਸ ਦੀ ਸਪੀਕਰ ਨੈਨਸੀ ਪੈਲੋਸੀ ਵੱਲੋਂ ਬਜਟ ਅਤੇ ਕਰੋਨਾਵਾਇਰਸ ਮਹਾਮਾਰੀ ਸਬੰਧੀ ਪ੍ਰਮੁੱਖ ਕਾਂਗਰੈਸ਼ਨਲ ਕਮੇਟੀਆਂ ਲਈ ਨਾਮਜ਼ਦ ਕੀਤਾ ਗਿਆ ਹੈ।
ਮਹਿਲਾ ਸੰਸਦ ਮੈਂਬਰ ਪ੍ਰਮਿਲਾ ਜੈਪਾਲ (55) ਨੂੰ ਤਾਕਤੀ ਬਜਟ ਕਮੇਟੀ ਅਤੇ ਸੰਸਦ ਮੈਂਬਰ ਕ੍ਰਿਸ਼ਨਾਮੂਰਤੀ (47) ਨੂੰ ਕਰੋਨਾਵਾਇਰਸ ਸੰਕਟ ਸਬੰਧੀ ਪ੍ਰਮੁੱਖ ਕਾਂਗਰੈਸ਼ਨਲ ਕਮੇਟੀ ਲਈ ਨਾਮਜ਼ਦ ਕੀਤਾ ਗਿਆ ਹੈ। ਕਰੋਨਾਵਾਇਰਸ ਸੰਕਟ ’ਤੇ ਇਹ ਚੋਣਵੀਂ ਸਬ ਕਮੇਟੀ ਕੋਵਿਡ-19 ਮਹਾਮਾਰੀ ਤੋਂ ਨਜਿੱਠਣ ਲਈ ਸੰਘੀ ਸਰਕਾਰ ਵੱਲੋਂ ਉਠਾਏ ਜਾ ਰਹੇ ਕਦਮਾਂ ਦੀ ਨਿਗਰਾਨੀ ਕਰਨ ਲਈ ਬਣਾਈ ਗਈ ਹੈ। -ਪੀਟੀਆਈ