ਮਾਸਕੋ: ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਇਸ ਹਫ਼ਤੇ ਦੂਜੀ ਵਾਰ ਭਾਰਤ ਦੀ ਵਿਕਾਸ ਕਥਾ ਦੀ ਪ੍ਰਸੰਸਾ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਦੇ ਲੋਕ ‘ਬਹੁਤ ਹੀ ਹੁਨਰਮੰਦ’ ਅਤੇ ‘ਉਦੇਸ਼ਮੁਖੀ’ ਹਨ ਅਤੇ ਉਹ ਵਿਕਾਸ ਦੇ ਮਾਮਲੇ ਵਿੱਚ ਸ਼ਾਨਦਾਰ ਨਤੀਜੇ ਹਾਸਲ ਕਰਨ ਲਈ ਆਪਣੇ ਦੇਸ਼ ਦੀ ਮਦਦ ਕਰਨਗੇ। ਪੂਤਿਨ ਦੀ ਇਹ ਟਿੱਪਣੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦੀ ਮਾਸਕੋ ਯਾਤਰਾ ਤੋਂ ਕੁੱਝ ਦਿਨ ਪਹਿਲਾਂ ਆਈ ਹੈ। ਜੈਸ਼ੰਕਰ 7 ਅਤੇ 8 ਨਵੰਬਰ ਨੂੰ ਮਾਸਕੋ ਦੌਰੇ ‘ਤੇ ਹੋਣਗੇ। ਪੂਤਿਨ ਕੌਮੀ ਏਕਤਾ ਦਿਵਸ ਮੌਕੇ ‘ਰਸ਼ੀਅਨ ਹਿਸਟੌਰੀਕਲ ਸੁਸਾਇਟੀ’ ਦੀ ਦਸਵੀਂ ਵਰ੍ਹੇਗੰਢ ਸਬੰਧੀ ਕਰਵਾਏ ਪ੍ਰੋਗਰਾਮ ਵਿੱਚ ਸੰਬੋਧਨ ਕਰ ਰਹੇ ਸਨ। -ਪੀਟੀਆਈ