ਮਾਸਕੋ, 8 ਜੁਲਾਈ
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨਾ ਸਰਕਾਰੀ ਦੌਰੇ ’ਤੇ ਅੱਜ ਰੂਸ ਪਹੁੰਚ ਗਏ ਹਨ। ਰੂਸ ਦੀ ਸਰਕਾਰੀ ਖ਼ਬਰ ਏਜੰਸੀ ਤਾਸ ਮੁਤਾਬਕ ਮੋਦੀ ਅੱਜ ਮਾਸਕੋ ਦੇ ਨੂਕੋਵੋ ਹਵਾਈ ਅੱਡੇ ’ਤੇ ਪੁੱਜੇ। ਕ੍ਰੈਮਲਿਨ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਅੱਜ ਸ਼ਾਮ ਨੂੰ ਗੱਲਬਾਤ ਕਰਨਗੇ। -ਰਾਇਟਰਜ਼