ਸੰਯੁਕਤ ਰਾਸ਼ਟਰ: ਬੇਲਾਰੂਸ ਨੇ ਅੱਜ ਦਾਅਵਾ ਕੀਤਾ ਕਿ ਪੋਲੈਂਡ ਦੇ ਬਾਰਡਰ ਗਾਰਡਜ਼ ਨੇ ਕਰੀਬ 100 ਭਾਰਤੀ ਵਿਦਿਆਰਥੀਆਂ ਦੀ ਕੁੱਟਮਾਰ ਕੀਤੀ ਸੀ ਤੇ ਉਨ੍ਹਾਂ ਨੂੰ ਵਾਪਸ ਯੂਕਰੇਨ ਵੱਲ ਧੱਕ ਦਿੱਤਾ ਸੀ। ਇਸ ਤੋਂ ਬਾਅਦ ਇਨ੍ਹਾਂ ਨੂੰ ਰੋਮਾਨੀਆ ਦੇ ਸ਼ਰਨਾਰਥੀ ਕੈਂਪਾਂ ਵਿਚ ਰੱਖਿਆ ਗਿਆ। ਬੇਲਾਰੂਸ ਦੇ ਸੰਯੁਕਤ ਰਾਸ਼ਟਰ ਵਿਚ ਰਾਜਦੂਤ ਵਲੈਂਟਿਨ ਰਬਿਾਕੋਬ ਨੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਘਟਨਾ 26 ਫਰਵਰੀ ਨੂੰ ਵਾਪਰੀ ਸੀ। -ਪੀਟੀਆਈ