ਮਾਸਕੋ, 24 ਜੂਨ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਭਾਰਤੀ ਹਥਿਆਰਬੰਦ ਸੈਨਾਵਾਂ ਦੀ ਟੁਕੜੀ ਇਥੇ ਵਿਜੈ ਦਿਵਸ ਪਰੇਡ ਦੀ 75 ਵੀਂ ਵਰ੍ਹੇਗੰਢ ਵਿਚ ਹਿੱਸਾ ਲੈ ਰਹੀ ਹੈ। ਉਹ ਮੰਗਲਵਾਰ ਨੂੰ ਰੂਸ ਦੇ ਰੱਖਿਆ ਮੰਤਰਾਲੇ ਦੇ ਸੱਦੇ ‘ਤੇ ਵਿਜੈ ਦਿਵਸ ਪਰੇਡ ਦੀ 75ਵੀਂ ਵਰ੍ਹੇਗੰਢ ’ਚ ਸ਼ਾਮਲ ਹੋਣ ਲਈ ਤਿੰਨ ਦਿਨਾ ਦੌਰੇ ‘ਤੇ ਇਥੇ ਪਹੁੰਚੇ।
ਉਨ੍ਹਾਂ ਬੁੱਧਵਾਰ ਨੂੰ ਟਵੀਟ ਕੀਤਾ, “1941-1945 ਦੀ ਮਹਾਨ ਦੇਸ਼ ਭਗਤੀ ਦੀ ਲੜਾਈ ਵਿੱਚ ਸੋਵੀਅਤ ਲੋਕਾਂ ਦੀ ਜਿੱਤ ਦੀ 75ਵੀਂ ਵਰ੍ਹੇਗੰਢ ਦੇ ਸਮਾਰੋਹ ਲਈ ਅੱਜ ਮਾਸਕੋ ਦੇ ਰੈਡ ਸਕੁਏਰ ਵਿੱਚ ਵਿਜੈ ਦਿਵਸ ਪਰੇਡ ਵਿੱਚ ਸ਼ਿਰਕਤ ਕੀਤੀ। ਮੈਨੂੰ ਮਾਣ ਹੈ ਕਿ ਭਾਰਤੀ ਹਥਿਆਰਬੰਦ ਸੈਨਾਵਾਂ ਦੀ ਇਕ ਟੁਕੜੀ ਵੀ ਇਸ ਪਰੇਡ ਵਿਚ ਹਿੱਸਾ ਲੈ ਰਹੀ ਹੈ। 75 ਮੈਂਬਰੀ ਭਾਰਤੀ ਸੈਨਿਕ ਟੁਕੜੀ ਤੋਂ ਇਲਾਵਾ ਚੀਨ ਸਮੇਤ ਤੇ 11 ਦੇਸ਼ਾਂ ਦੇ ਹਥਿਆਰਬੰਦ ਸੈਨਾ ਦੇ ਜਵਾਨਾਂ ਨੇ ਹਿੱਸਾ ਲਿਆ।