ਨਿਊਯਾਰਕ, 28 ਨਵੰਬਰ
ਅਮਰੀਕੀ ਸੰਘੀ ਜਾਂਚ ਬਿਊਰੋ (ਐੱਫਬੀਆਈ) ਭਾਰਤੀ ਮੂਲ ਦੇ ਵਿਅਕਤੀ ਨੂੰ ਆਪਣੀ 10 ਮੋਸਟ ਵਾਂਟਿਡ ਸੂਚੀ ਵਿੱਚ ਬਰਕਰਾਰ ਰੱਖਿਆ ਹੈ ਤੇ ਉਸ ਦੀ ਸੂਹ ਦੇਣ ਵਾਲੇ ਨੂੰ 1,00,000 ਡਾਲਰ ਦੇ ਇਨਾਮ ਦੀ ਪੇਸ਼ਕਸ਼ ਕੀਤੀ ਹੈ। ਭਦ੍ਰੇਸ਼ਕੁਮਾਰ ਚੇਤਨਭਾਈ ਪਟੇਲ 2017 ਤੋਂ ਇਸ ਸੂਚੀ ਵਿੱਚ ਹੈ।
ਪਟੇਲ ਸਾਲ 2015 ਤੋਂ ਫ਼ਰਾਰ ਹੈ। ਉਸ ਨੇ ਮੈਰੀਲੈਂਡ ਰਾਜ ਦੇ ਹੈਨੋਵਰ ਵਿੱਚ ਡੰਕਿਨ ਡੋਨਟਸ ਕੌਫੀ ਦੀ ਦੁਕਾਨ ਦੇ ਅੰਦਰ ਆਪਣੀ ਪਤਨੀ ਪਲਾਕ ਨੂੰ ਚਾਕੂ ਨਾਲ ਕਥਿਤ ਤੌਰ ’ਤੇ ਮਾਰ ਦਿੱਤਾ ਸੀ। ਉਸ ਉੱਤੇ ਕਤਲ ਦਾ ਦੋਸ਼ ਹੈ।