ਨਗਾਂਜੁਕ (ਇੰਡੋਨੇਸ਼ੀਆ): ਇੰਡੋਨੇਸ਼ੀਆ ਦੇ ਜਾਵਾ ਟਾਪੂ ’ਚ ਭਾਰੀ ਮੀਂਹ ਕਾਰਨ ਢਿੱਗਾਂ ਡਿਗਣ ਕਾਰਨ ਦੋ ਵਿਅਕਤੀ ਮਾਰੇ ਗਏ ਹਨ ਤੇ 16 ਲਾਪਤਾ ਹਨ। ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਪੂਰਬੀ ਜਾਵਾ ਦੇ ਨਗਾਂਜੁਕ ਵਿੱਚ ਹੜ੍ਹਾਂ ਵਿੱਚ ਘਿਰੇ ਸੈਂਕੜੇ ਲੋਕਾਂ ਨੂੰ ਬਚਾ ਲਿਆ ਗਿਆ ਹੈ ਤੇ 2 ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ 16 ਲੋਕ ਲਾਪਤਾ ਹਨ। ਦੇਸ਼ ਦੀ ਕੌਮੀ ਤਬਾਹੀ ਏਜੰਸੀ ਦੀ ਸਕੱਤਰ ਜਾਤੀ ਨੇ ਕਿਹਾ ਕਿ ਸਾਰੀ ਰਾਤ ਮੀਂਹ ਪੈਣ ਕਾਰਨ ਸੂਬੇ ਦੀਆਂ ਨਹਿਰਾਂ ਚੋਂ ਪਾਣੀ ਉਛਲ ਕੇ ਰਿਹਾਇਸ਼ੀ ਇਲਾਕਿਆਂ ਵੱਲ ਵਹਿਣਾ ਸ਼ੁਰੂ ਹੋ ਗਿਆ ਹੈ। ਇਲਾਕੇ ’ਚ ਪਾਣੀ ਦਾ ਪੱਧਰ ਤਿੰਨ ਫੁੱਟ ਤੱਕ ਪੁੱਜ ਗਿਆ ਹੈ ਤੇ ਸੈਂਕੜੇ ਲੋਕਾਂ ਦੇ ਘਰ ਡੁੱਬ ਗਏ ਹਨ। ਉਨ੍ਹਾਂ ਕਿਹਾ ਕਿ ਏਜੰਸੀਆਂ ਵੱਲੋਂ ਸਮੱਸਿਆ ਨਾਲ ਨਜਿੱਠਣ ਦੀ ਪੂਰਨ ਤੌਰ ’ਤੇ ਕੋਸ਼ਿਸ਼ ਹੋ ਰਹੀ ਹੈ। -ਏਪੀ