ਤਹਿਰਾਨ, 12 ਮਈ
ਇਰਾਨ ਦੇ ਸਰਕਾਰੀ ਟੀਵੀ ਨੇ ਬੁੱਧਵਾਰ ਨੂੰ ਖਬਰ ਦਿੱਤੀ ਹੈ ਕਿ ਦੇਸ਼ ਦੇ ਸਾਬਕਾ ਰਾਸ਼ਟਰਪਤੀ ਮਹਿਮੂਦ ਅਹਿਮਦੀਨੇਜਾਦ ਜੂਨ ਵਿਚ ਹੋਣ ਵਾਲੀ ਰਾਸ਼ਟਰਪਤੀ ਦੀ ਚੋਣ ਲਈ ਦੁਬਾਰਾ ਆਪਣੀ ਕਿਸਮਤ ਅਜ਼ਮਾ ਰਹੇ ਹਨ। ਟੀਵੀ ਉੱਤੇ ਫੁਟੇਜ ਤੋਂ ਪਤਾ ਚੱਲਦਾ ਹੈ ਕਿ ਮਹਿਮੂਦ ਆਪਣੇ ਸਮਰਥਕਾਂ ਸਮੇਤ ਗ੍ਰਹਿ ਮੰਤਰਾਲੇ ਵਿੱਚ ਸਥਿਤ ਰਜਿਸਟ੍ਰੇਸ਼ਨ ਕੇਂਦਰ ਵੱਲ ਜਾ ਰਹੇ ਹਨ ਜਿਥੇ ਉਸਨੇ ਰਾਸ਼ਟਰਪਤੀ ਚੋਣਾਂ ਲਈ ਆਪਣਾ ਰਜਿਸਟ੍ਰੇਸ਼ਨ ਫਾਰਮ ਭਰਿਆ। ਉਹ ਕੱਟੜਪੰਥੀ ਮੰਨੇ ਜਾਂਦੇ ਹਨ ਤੇ ਜੇ ਉਹ ਰਾਸ਼ਟਰਪਤੀ ਬਣਦੇ ਹਨ ਤਾਂ ਕੱਟੜਪੰਥੀ ਕਾਫ਼ੀ ਖੁਸ਼ ਹੋਣਗੇ।