ਦੁਬਈ, 6 ਜੂਨ
ਇਰਾਨ ਨੇ ਅੱਜ ਪੰਦਰਾਂ ਗੁਣਾ ਤੇਜ਼ ਗਤੀ ਨਾਲ ਮਾਰ ਕਰਨ ਦੇ ਸਮਰੱਥ ਹਾਈਪਰਸੋਨਿਕ ਮਿਜ਼ਾਈਲ ਬਣਾਉਣ ਦਾ ਦਾਅਵਾ ਕੀਤਾ ਹੈ। ਇੱਥੇ ਦੱਸਣਾ ਬਣਦਾ ਹੈ ਕਿ ਇਰਾਨ ਦੇ ਪਰਮਾਣੂ ਪ੍ਰੋਗਰਾਮ ਸਬੰਧੀ ਅਮਰੀਕਾ ਨਾਲ ਸਬੰਧ ਪਹਿਲਾਂ ਹੀ ਤਣਾਅਪੂਰਨ ਹਨ। ‘ਫਤਿਹ’ ਨਾਮੀ ਮਿਜ਼ਾਈਲ ਦਾ ਨਿਰਮਾਣ ਕੀਤਾ ਗਿਆ ਹੈ। ਇਰਾਨ ਨੇ ਕਿਹਾ ਕਿ ਉਸ ਵੱਲੋਂ ਸਾਊਦੀ ਅਰਬ ਵਿੱਚ ਕੂਟਨੀਤਿਕ ਕੇਂਦਰ ਮੁੜ ਖੋਲ੍ਹੇ ਜਾਣਗੇ।
ਇਰਾਨ ਦੇ ਸਰਕਾਰੀ ਟੈਲੀਵਿਜ਼ਨ ਵਿੱਚ ਸਮਾਗਮ ਦੌਰਾਨ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਇਰਾਨ ਦੀ ਕੱਟੜਪੰਥੀ ਸਰਕਾਰ ਪੱਛਮੀ ਏਸ਼ੀਆ ਵਿੱਚ ਆਪਣੇ ਦੁਸ਼ਮਣਾਂ ਖ਼ਿਲਾਫ਼ ਹਥਿਆਰਾਂ ਦੀ ਤਾਇਨਾਤੀ ਹੁਣ ਵੀ ਕਰ ਸਕਦੀ ਹੈ। ਇਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਇਸੀ ਨੇ ਇਕ ਸਮਾਗਮ ਦੌਰਾਨ ਕਿਹਾ,’ਅੱਜ ਸਾਨੂੰ ਇਹ ਮਹਿਸੂਸ ਹੋ ਰਿਹਾ ਹੈ ਕਿ ਰੋਧਕ ਤਾਕਤ ਉੱਭਰ ਚੁੱਕੀ ਹੈ। ਇਹ ਤਾਕਤ ਖੇਤਰੀ ਮੁਲਕਾਂ ਲਈ ਸੁਰੱਖਿਆ ਤੇ ਸ਼ਾਂਤੀ ਦਾ ਆਧਾਰ ਹੈ। ਪੈਰਾਮਿਲਟਰੀ ਰੈਵੋਲਿਊਸ਼ਨਰੀ ਗਾਰਡ ਦੇ ਏਰੋਸਪੇਸ ਪ੍ਰੋਗਰਾਮ ਦੇ ਮੁਖੀ ਜਨਰਲ ਆਮਿਰ ਅਲੀ ਹਾਜੀਜ਼ਾਦੇਹ ਨੇ ਮਿਜ਼ਾਈਲ ਬਣਾਉਣ ਦਾ ਦਾਅਵਾ ਕਰਦਿਆਂ ਕਿਹਾ ਕਿ ਮਿਜ਼ਾਈਲ 1400 ਕਿਲੋਮੀਟਰ ਤੱਕ ਮਾਰ ਕਰਨ ਦੀ ਸਮਰੱਥਾ ਰੱਖਦੀ ਹੈ। -ਏਪੀ