ਤਹਿਰਾਨ: ਇਰਾਨ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਮੁਲਕ ਵੱਲੋਂ ਇੱਕ ਜ਼ਮੀਨਦੋਜ ਇਕਾਈ ’ਚ ਯੂਰੇਨੀਅਮ ਦੀ 20 ਫ਼ੀਸਦੀ ਤੱਕ ਸੋਧ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਰਾਨ ਦੀ ਸਰਕਾਰੀ ਨਿਊਜ਼ ਏਜੰਸੀ ਮੁਤਾਬਕ ਰਾਸ਼ਟਰਪਤੀ ਹਸਨ ਰੂਹਾਨੀ ਨੇ ਫੋਰਡੋ ਇਕਾਈ ’ਚ ਇਸ ਕੰਮ ਸਬੰਧੀ ਹੁਕਮ ਦਿੱਤੇ ਹਨ। ਇਹ ਕੰਮ ਹਥਿਆਰਾਂ ਦੇ 90 ਫ਼ੀਸਦੀ ਤੱਕ ਸੋਧ ਤੋਂ ਵੱਖਰਾ ਤਕਨੀਕੀ ਕਾਰਜ ਹੈ। ਇੱਕ ਦਹਾਕੇ ਪਹਿਲਾਂ ਇਰਾਨ ਦੇ 20 ਫ਼ੀਸਦੀ ਤੱਕ ਯੂਰੇਨੀਅਮ ਸੋਧਣ ਦੇ ਫ਼ੈਸਲੇ ਨਾਲ ਉਸਦਾ ਇਜ਼ਰਾਈਲ ਨਾਲ ਸਿੱਧਾ ਟਕਰਾਅ ਹੋ ਗਿਆ ਸੀ ਜੋ ਸਾਲ 2015 ਵਿੱਚ ਪਰਮਾਣੂ ਸਮਝੌਤੇ ਮਗਰੋਂ ਹੀ ਘੱਟ ਹੋਇਆ ਸੀ। -ਏਪੀ