ਤਹਿਰਾਨ, 2 ਨਵੰਬਰ
ਇਰਾਨ ਦੀ ਹਵਾਈ ਸੈਨਾ ਨੇ ਅਮਰੀਕਾ ਤੇ ਰੂਸ ਦੇ ਬਣੇ ਪੁਰਾਣੇ ਜੰਗੀ ਜਹਾਜ਼ਾਂ ਦੀ ਫਲੀਟ ਤੋਂ ਇਲਾਵਾ ਸਥਾਨਕ ਤੌਰ ’ਤੇ ਬਣੇ ਡਰੋਨਾਂ ਤੇ ਹੋਰ ਜਹਾਜ਼ਾਂ ਨਾਲ ਅੱਜ ਤੋਂ ਸਾਲਾਨਾ ਡਰਿੱਲ ਸ਼ੁਰੂ ਕਰ ਦਿੱਤੀ ਹੈ।
ਇਹ ਜਾਣਕਾਰੀ ਸਰਕਾਰੀ ਟੈਲੀਵਿਜ਼ਨ ਨੇ ਦਿੱਤੀ। ਇਸ ਡਰਿੱਲ ਵਿੱਚ ਅੱਠ ਹਵਾਈ ਅੱਡਿਆਂ ਤੋਂ ਫ਼ੌਜਾਂ ਹਿੱਸਾ ਲੈਣਗੀਆਂ। ਇਸ ਦੋ ਦਿਨਾਂ ਡਰਿੱਲ ਦੌਰਾਨ ਮਿਸਾਈਲ ਦਾਗਣ ਤੋਂ ਇਲਾਵਾ ਹਵਾ ਵਿੱਚ ਹੀ ਜਹਾਜ਼ਾਂ ’ਚ ਈਂਧਨ ਭਰਨ ਦੇ ਅਭਿਆਸ ਸ਼ਾਮਲ ਹਨ। ਸੰਯੁਕਤ ਰਾਸ਼ਟਰ ਵੱਲੋਂ ਹਥਿਆਰਾਂ ਦੀ ਖ਼ਰੀਦ ਨੂੰ ਲੈ ਕੇ ਇਰਾਨ ’ਤੇ ਲਗਾਈ ਗਈ ਦਹਾਕੇ ਲੰਬੀ ਪਾਬੰਦੀ ਤੋਂ ਬਾਅਦ ਇਹ ਦੂਜੀ ਡਰਿੱਲ ਹੈ। ਇਸ ਪਾਬੰਦੀ ਤਹਿਤ ਇਰਾਨ ’ਤੇ ਵਿਦੇਸ਼ੀ ਮੁਲਕਾਂ ਤੋਂ ਟੈਂਕ ਤੇ ਜੰਗੀ ਜਹਾਜ਼ ਖਰੀਦਣ ’ਤੇ ਰੋਕ ਹੈ ਅਤੇ ਇਹ ਪਾਬੰਦੀ ਅਕਤੂਬਰ ’ਚ ਖ਼ਤਮ ਹੋ ਚੁੱਕੀ ਹੈ। -ਏਪੀ