ਦੁਬਈ: ਇਰਾਨ ਦੇ ਸਰਕਾਰੀ ਟੀਵੀ ਨੇ ਯਮਨ ਦੇ ਲਾਲ ਸਾਗਰ ਵਿੱਚ ਆਪਣੇ ਮਾਲਵਾਹਕ ਬੇੜੇ ’ਤੇ ਹਮਲੇ ਦੀ ਗੱਲ ਕਬੂਲੀ ਹੈ। ਇਹ ਬੇੜਾ ਪਿਛਲੇ ਕਈ ਸਾਲਾਂ ਤੋਂ ਪੈਰਾਮਿਲਟਰੀ ਰੈਵੋਲਿਊਸ਼ਨਰੀ ਗਾਰਡ ਦਾ ਬੇਸ ਦੱਸਿਆ ਜਾਂਦਾ ਹੈ। ਸਰਕਾਰੀ ਟੀਵੀ ਨੇ ਨਿਊ ਯਾਰਕ ਟਾਈਮਜ਼ ਦੀ ਇਕ ਰਿਪੋਰਟ ਦੇ ਹਵਾਲੇ ਨਾਲ ਇਸ ਹਮਲੇ ਪਿੱਛੇ ਇਜ਼ਰਾਈਲ ਦਾ ਹੱਥ ਦੱਸਿਆ ਹੈ। ਉਂਜ ਇਹ ਹਮਲਾ ਅਜਿਹੇ ਮੌਕੇ ਹੋਇਆ ਹੈ ਜਦੋਂ ਇਰਾਨ ਤੇ ਆਲਮੀ ਤਾਕਤਾਂ ਦਰਮਿਆਨ ਵੀਏਨਾ ਵਿੱਚ ਇਰਾਨ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਲੈ ਕੇ ਗੱਲਬਾਤ ਸ਼ੁਰੂ ਹੋਈ ਹੈ। ਉਧਰ ਸਾਊਦੀ ਅਰਬ ਵੱਲੋਂ ਖਿੱਤੇ ਵਿੱਚ ਇਰਾਨੀ ਬੇੜੇ ਦੀ ਮੌਜੂਦਗੀ ਦੀ ਲਗਾਤਾਰ ਨੁਕਤਾਚੀਨੀ ਕੀਤੀ ਜਾ ਰਹੀ ਸੀ। ਇਰਾਨ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ। -ਏਪੀ