ਬੇਰੂਤ, 19 ਨਵੰਬਰ
Israel air strike on beirut: ਅਲ-ਜਦੀਦ ਸਥਾਨਕ ਟੀਵੀ ਚੈਨਲ ਨੇ ਅਨੁਸਾਰ ਮੱਧ ਬੇਰੂਤ ਵਿੱਚ ਇੱਕ ਰਿਹਾਇਸ਼ੀ ਅਪਾਰਟਮੈਂਟ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਇਜ਼ਰਾਈਲੀ ਹਵਾਈ ਹਮਲੇ ਵਿੱਚ ਘੱਟੋ-ਘੱਟ 10 ਲੋਕ ਮਾਰੇ ਗਏ ਅਤੇ 25 ਹੋਰ ਜ਼ਖਮੀ ਹੋ ਗਏ।
ਹਵਾਈ ਹਮਲੇ ਵਿਚ ਜ਼ਕਾਕ ਬਲੈਟ ਖੇਤਰ ਵਿੱਚ ਸੰਘਣੀ ਆਬਾਦੀ ਵਾਲੇ ਖੇਤਰ ਨੂੰ ਨਿਸ਼ਾਨਾ ਬਣਾਇਆ। ਇਸ ਹਮਲੇ ਵਿਚ ਇਜ਼ਰਾਈਲ ਨੇ ਕੇਂਦਰੀ ਬੇਰੂਤ ’ਤੇ ਹਮਲਾ ਕਰ ਲਗਾਤਾਰ ਦੂਜੇ ਦਿਨ ਨਾਗਰਿਕਾਂ ਵਿੱਚ ਡਰ ਪੈਦਾ ਕੀਤਾ, ਜਿਸਦੇ ਚਲਦਿਆਂ ਉਨ੍ਹਾਂ ਵਿੱਚੋਂ ਬਹੁਤ ਸਾਰੇ ਆਪਣੇ ਘਰ ਛੱਡ ਕੇ ਕਿਸੇ ਹੋਰ ਸੁਰੱਖਿਅਤ ਪਨਾਹ ਲੈਣ ਲਈ ਚਲੇ ਗਏ।
ਇਸ ਤੋਂ ਪਹਿਲਾਂ ਐਤਵਾਰ ਨੂੰ ਹੋਏ ਇੱਕ ਇਜ਼ਰਾਈਲੀ ਹਵਾਈ ਹਮਲੇ ਨੇ ਮੱਧ ਬੇਰੂਤ ਵਿੱਚ ਰਾਸ ਅਲ-ਨਬਾ ਦੇ ਖੇਤਰ ਅਤੇ ਸੋਡੇਕੋ ਸਕੁਏਅਰ ਵਪਾਰਕ ਕੇਂਦਰ ਦੇ ਵਿਚਕਾਰ ਸਥਿਤ ਸੀਰੀਆ ਦੀ ਬਾਥ ਪਾਰਟੀ ਦੇ ਦਫ਼ਤਰ ’ਤੇ ਮਿਜ਼ਾਈਲਾਂ ਨਾਲ ਹਮਲਾ ਕੀਤਾ, ਜਿਸ ਵਿੱਚ ਹਿਜ਼ਬੁੱਲਾ ਮੀਡੀਆ ਮੁਖੀ ਮੁਹੰਮਦ ਅਫੀਫ ਅਤੇ ਸੱਤ ਹੋਬ ਲੋਕ ਮਾਰੇ ਗਏ।
23 ਸਤੰਬਰ ਤੋਂ ਇਜ਼ਰਾਈਲੀ ਫੌਜ ਨੇ ਹਿਜ਼ਬੁੱਲਾ ਦੇ ਨਾਲ ਟਕਰਾਅ ਦੇ ਵਾਧੇ ਵਿੱਚ ਲਿਬਨਾਨ ਉੱਤੇ ਆਪਣੇ ਹਵਾਈ ਹਮਲਿਆਂ ਨੂੰ ਤੇਜ਼ ਕਰ ਦਿੱਤਾ ਹੈ। ਇਜ਼ਰਾਈਲ ਨੇ ਅਕਤੂਬਰ ਦੇ ਸ਼ੁਰੂ ਵਿੱਚ ਲੇਬਨਾਨ ਵਿੱਚ ਆਪਣੀ ਉੱਤਰੀ ਸਰਹੱਦ ਦੇ ਪਾਰ ਜ਼ਮੀਨੀ ਕਾਰਵਾਈ ਸ਼ੁਰੂ ਕੀਤੀ ਸੀ। ਆਈਏਐੱਨਐੱਸ