ਮਿਲਾਨ (ਵਿੱਕੀ ਬਟਾਲਾ): ਇਟਲੀ ਦੇ ਸ਼ਹਿਰ ਫਿਰੈਂਸਾ ਵਿਚ ਬੈਟਰੀ ਨਾਲ ਚੱਲਣ ਵਾਲੀ ਟਰਾਮ ਦੇ ਟਰਾਇਲ ਸਫਲਤਾਪੂਰਵਕ ਮੁਕੰਮਲ ਹੋ ਗਏ ਹਨ। ਹਿਤਾਚੀ ਰੇਲ ਦਾ ਕਹਿਣਾ ਹੈ ਕਿ ਬੈਟਰੀ ਨਾਲ ਚੱਲਣ ਵਾਲਾ ਇਹ ਮਾਡਲ ਉਸ ਸ਼ਹਿਰ ਦੀਆਂ ਸੜਕਾਂ ’ਤੇ ਓਵਰਹੈੱਡ ਤਾਰਾਂ ਤੇ ਖੰਭਿਆਂ ਨੂੰ ਘਟਾਉਣ ਦੇ ਨਾਲ ਬੁਨਿਆਦੀ ਖਰਚਿਆਂ ਦੀ ਵੀ ਬੱਚਤ ਕਰੇਗਾ। ਇਸ ਨਾਲ ਸਥਾਨਕ ਲੋਕਾਂ ਨੂੰ ਵੀ ਸਹੂਲਤ ਮਿਲੇਗੀ।