ਕੁਵੈਤ ਸਿਟੀ, 10 ਜੂਨ
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਭਾਰਤ ਅਤੇ ਕੁਵੈਤ ਵਿਚਕਾਰ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਨ ਲਈ ਅੱਜ ਇਥੇ ਪਹੁੰਚ ਗਏ ਹਨ। ਇਸ ਦੌਰਾਨ ਉਹ ਉੱਚ ਪੱਧਰੀ ਬੈਠਕਾਂ ਵੀ ਕਰਨਗੇ। ਉਹ ਖਾੜੀ ਮੁਲਕ ਦੇ ਅਮੀਰ ਸ਼ੇਖ਼ ਨਵਾਫ਼ ਅਲ-ਅਹਿਮਦ ਅਲ-ਸਬਾਹ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲਿਖਿਆ ਪੱਤਰ ਵੀ ਸੌਂਪਣਗੇ। ਸ੍ਰੀ ਜੈਸ਼ੰਕਰ ਕੁਵੈਤ ਦੇ ਆਪਣੇ ਹਮਰੁਤਬਾ ਸ਼ੇਖ ਅਹਿਮਦ ਨਸੀਰ ਅਲ-ਮੁਹੰਮਦ ਅਲ-ਸਬਾਹ ਦੇ ਸੱਦੇ ’ਤੇ ਇਥੇ ਪਹੁੰਚੇ ਹਨ। ਵਿਦੇਸ਼ ਮੰਤਰੀ ਵਜੋਂ ਜੈਸ਼ੰਕਰ ਦਾ ਇਹ ਪਹਿਲਾ ਕੁਵੈਤ ਦੌਰਾ ਹੈ। -ਪੀਟੀਆਈ