ਸੰਯੁਕਤ ਰਾਸ਼ਟਰ, 7 ਸਤੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਤੰਬਰ ਦੇ ਅਖੀਰ ਇੱਥੇ ਹੋਣ ਵਾਲੇ ਸੰਯੁਕਤ ਰਾਸ਼ਟਰ ਮਹਾ ਸਭਾ ਦੇ ਸੈਸ਼ਨ ਦੌਰਾਨ ਸਾਲਾਨਾ ਆਮ ਬਹਿਸ ’ਚ ਭਾਸ਼ਨ ਨਹੀਂ ਦੇਣਗੇ। ਉਨ੍ਹਾਂ ਦੀ ਥਾਂ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਵੱਲੋਂ ਭਾਸ਼ਨ ਦੇਣ ਦੀ ਸੰਭਾਵਨਾ ਹੈ। ਸੰਯੁਕਤ ਰਾਸ਼ਟਰ ਵੱਲੋਂ ਬੁਲਾਰਿਆਂ ਦੀ ਸੋਧੀ ਹੋਈ ਸੂਚੀ ’ਚ ਇਹ ਗੱਲ ਸਾਹਮਣੇ ਆਈ ਹੈ। ਪ੍ਰਧਾਨ ਮੰਤਰੀ ਇਸ ਮਹੀਨੇ ਦੇ ਅਖੀਰ ’ਚ ਨਿਊਯਾਰਕ ਦੀ ਯਾਤਰਾ ਕਰਨ ਵਾਲੇ ਹਨ। ਉਨ੍ਹਾਂ ਵੱਲੋਂ 22 ਸਤੰਬਰ ਨੂੰ ਲਾਂਗ ਆਈਲੈਂਡ ’ਚ 16 ਹਜ਼ਾਰ ਸੀਟਾਂ ਵਾਲੇ ਨਾਸਾਓ ਵੈਟਰਨਜ਼ ਮੈਮੋਰੀਅਲ ਕੌਲੇਸੀਅਮ ’ਚ ਭਾਈਚਾਰਕ ਸਮਾਗਮ ਨੂੰ ਸੰਬੋਧਨ ਕਰਨ ਦੀ ਯੋਜਨਾ ਹੈ। ਮਹਾ ਸਭਾ ਦੇ 79ਵੇਂ ਸੈਸ਼ਨ ਦੀ ਆਮ ਬਹਿਸ ’ਚ ਮੋਦੀ ਦੀ ਥਾਂ ਹੁਣ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਵੱਲੋਂ 28 ਸਤੰਬਰ ਨੂੰ ਆਮ ਬਹਿਸ ਦੌਰਾਨ ਭਾਸ਼ਨ ਦੇਣ ਦੀ ਸੰਭਾਵਨਾ ਹੈ। ਸੰਯੁਕਤ ਰਾਸ਼ਟਰ ਮਹਾਸਭਾ ਦੀ ਆਮ ਬਹਿਸ ਇਸ ਸਾਲ 24 ਤੋਂ 30 ਸਤੰਬਰ ਤੱਕ ਕਰਵਾਈ ਜਾਵੇਗੀ। -ਪੀਟੀਆਈ