ਸਿਓਲ: ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਦੀ ਭੈਣ ਨੇ ਅੱਜ ਦੱਖਣੀ ਕੋਰੀਆ ’ਤੇ ਉੱਤਰ ਦੀ ਰਾਜਧਾਨੀ ਉੱਤੇ ਜਾਣ-ਬੁੱਝ ਕੇ ਉਡਾਏ ਜਾ ਰਹੇ ਡਰੋਨਾਂ ਦੀ ਜ਼ਿੰਮੇਵਾਰੀ ਲੈਣ ਤੋਂ ਭੱਜਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਜੇਕਰ ਅਜਿਹਾ ਹੁੰਦਾ ਰਿਹਾ ਤਾਂ ਦੱਖਣੀ ਕੋਰੀਆ ਭਿਆਨਕ ਜਵਾਬੀ ਕਾਰਵਾਈ ਦਾ ਸਾਹਮਣਾ ਕਰਨ ਲਈ ਤਿਆਰ ਰਹੇ। ਕਿਮ ਯੋ ਜੋਂਗ ਦਾ ਇਹ ਬਿਆਨ ਉੱਤਰੀ ਕੋਰੀਆ ਦੇ ਵਿਦੇਸ਼ ਮੰਤਰਾਲੇ ਦੇ ਉਸ ਦਾਅਵੇ ਦੇ ਇੱਕ ਦਿਨ ਮਗਰੋਂ ਆਇਆ ਹੈ, ਜਿਸ ਵਿੱਚ ਕਿਹਾ ਗਿਆ ਸੀ ਕਿ 3 ਅਕਤੂਬਰ ਅਤੇ ਇਸ ਹਫ਼ਤੇ ਦੇ ਬੁੱਧਵਾਰ ਅਤੇ ਵੀਰਵਾਰ ਨੂੰ ਪਿਓਂਗਯਾਂਗ ’ਤੇ ਰਾਤ ਸਮੇਂ ਆਸਮਾਨ ’ਚ ਉੱਤਰੀ ਕੋਰੀਆ ਦੇ ਵਿਰੋਧੀ ਪ੍ਰਚਾਰ ਪਰਚੇ ਲੈ ਕੇ ਜਾਣ ਵਾਲੇ ਦੱਖਣੀ ਕੋਰੀਆ ਦੇ ਡਰੋਨਾਂ ਦਾ ਪਤਾ ਲਗਾਇਆ ਸੀ। ਦੱਖਣੀ ਕੋਰੀਆ ਦੇ ਰੱਖਿਆ ਮੰਤਰੀ ਨੇ ਪਹਿਲਾਂ ਤਾਂ ਦੋਸ਼ਾਂ ਨੂੰ ਨਕਾਰ ਦਿੱਤਾ ਸੀ ਪਰ ਬਾਅਦ ਵਿੱਚ ਫ਼ੌਜ ਨੇ ਬਿਆਨ ਵਿੱਚ ਕਿਹਾ ਕਿ ਉਹ ਪੁਸ਼ਟੀ ਨਹੀਂ ਕਰ ਸਕਦੇ ਕਿ ਉੱਤਰੀ ਕੋਰੀਆ ਦੇ ਦਾਅਵੇ ਸੱਚ ਹਨ ਜਾਂ ਨਹੀਂ। -ਏਪੀ