ਐਮਸਟਰਡਮ, 6 ਅਪਰੈਲ
ਨੀਦਰਲੈਂਡਜ਼ ਦੇ ਪ੍ਰਧਾਨ ਮੰਤਰੀ ਮਾਰਕ ਰੁਟੇ ਨੇ ਅੱਜ ਇੱਥੇ ਇੱਕ ਸਰਕਾਰੀ ਭੋਜ ਵਿੱਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਮੇਜ਼ਬਾਨੀ ਕੀਤੀ ਅਤੇ ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਦੋਵਾਂ ਨੇ ਯੂਕਰੇਨ ਵਿੱਚ ‘ਭਿਆਨਕ ਸਥਿਤੀ’ ਤੋਂ ਇਲਾਵਾ ਭਾਰਤ ਤੇ ਨੀਦਰਲੈਂਡਜ਼ ਦਰਮਿਆਨ ਸੁਖਾਵੇਂ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਤਰੀਕਿਆਂ ਬਾਰੇ ਚਰਚਾ ਕੀਤੀ। ਰੁਟੇ ਨੇ ਮੀਟਿੰਗ ਦੀ ਤਸਵੀਰ ਨਾਲ ਟਵੀਟ ਕੀਤਾ, ‘‘ਅੱਜ ਦੁਪਹਿਰ ਇੱਕ ਸਰਕਾਰੀ ਭੋਜ ’ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਮੇਜ਼ਬਾਨੀ ਕਰਨਾ ਸਨਮਾਨ ਵਾਲੀ ਗੱਲ ਸੀ। ਅਸੀਂ ਨੀਦਰਲੈਂਡਜ਼ ਅਤੇ ਭਾਰਤ ਦਰਮਿਆਨ ਨਿੱਘੇ ਸੰਬਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਢੰਗਾਂ ਬਾਰੇ ਚਰਚਾ ਕੀਤੀ।’’