ਇਸਲਾਮਾਬਾਦ, 29 ਦਸੰਬਰ
ਪਾਕਿਸਤਾਨ ਵਿੱਚ ਕਰੋਨਾਵਾਇਰਸ ਦੇ ਤੇਜ਼ੀ ਨਾਲ ਫੈਲਣ ਵਾਲੇ ਨਵੇਂ ਸਰੂਪ ਦੇ ਕੇਸ ਸਾਹਮਣੇ ਆਏ ਹਨ। ਸਿੰਧ ਦੇ ਸਿਹਤ ਮੰਤਤਰਾਲੇ ਨੇ ਜਦੋਂ ਬਰਤਾਨੀਆ ਤੋਂ ਪਰਤੇ 12 ਵਿਅਕਤੀਆਂ ਦੇ ਸੈਂਪਲ ਲਏ ਤਾਂ ਉਨ੍ਹਾਂ ਵਿੱਚੋਂ ਤਿੰਨ ਜਣਿਆਂ ਵਿੱਚ ਕਰੋਨਾ ਦੇ ਨਵੇਂ ਸਰੂਪ ਦੇ ਲੱਛਣ ਪਾਏ ਗਏ। ਸਿਹਤ ਵਿਭਾਗ ਨੇ ਪੀੜਤਾਂ ਦੇ ਸੰਪਰਕ ਵਿੱਚ ਆਏ ਲੋਕਾਂ ਦਾ ਪਤਾ ਲਗਾ ਕੇ ਉਨ੍ਹਾਂ ਨੂੰ ਇਕਾਂਤਵਾਸ ਕੀਤਾ ਗਿਆ ਹੈ। ਪਾਕਿਸਤਾਨ ਨੇ ਬਰਤਾਨੀਆਂ ਦੀਆਂ ਉਡਾਣਾਂ ’ਤੇ ਪਾਬੰਦੀ 4 ਜਨਵਰੀ ਤਕ ਵਧਾ ਦਿੱਤੀ ਹੈ। ਦੱਸਣਯੋਗ ਹੈ ਕਿ ਕਰੋਨਾ ਦਾ ਨਵਾਂ ਸਰੂਪ ਤੇਜ਼ੀ ਨਾਲ ਫੈਲਦਾ ਹੈ। -ਪੀਟੀਆਈ