ਕਾਬੁਲ: ਅਫ਼ਗਾਨਿਸਤਾਨ ਦੇ ਹੇਲਮੰਡ ਪ੍ਰਾਂਤ ਵਿੱਚ ਸੜਕ ਕਿਨਾਰੇ ਇੱਕ ਬਾਰੂੰਦੀ ਸੁਰੰਗ ਫਟਣ ਕਾਰਨ ਇੱਕ ਵਾਹਨ ਵਿੱਚ ਸਵਾਰ ਨੌਂ ਅਫ਼ਗਾਨ ਨਾਗਰਿਕਾਂ ਦੀ ਮੌਤ ਹੋ ਗਈ ਜਦਕਿ ਤਿੰਨ ਹੋਰ ਜ਼ਖ਼ਮੀ ਹੋ ਗਏ। ਪੁਲੀਸ ਬੁਲਾਰੇ ਨੇ ਦੱਸਿਆ,‘ਬੁਸ਼ਰਾਨ ਇਲਾਕੇ ਵਿੱਚ ਦੁਸ਼ਮਣਾਂ ਵੱਲੋਂ ਬਣਾਈ ਗਈ ਇੱਕ ਬਾਰੂਦੀ ਸੁਰੰਗ ਫਟਣ ਕਾਰਨ ਇੱਕ ਵਾਹਨ ਵਿੱਚ ਸਵਾਰ ਨੌਂ ਜਣਿਆਂ ਦੀ ਮੌਤ ਹੋ ਗਈ ਜਿਸ ਵਿੱਚ ਮਹਿਲਾਵਾਂ ਤੇ ਬੱਚੇ ਵੀ ਸ਼ਾਮਲ ਹਨ ਜਦਕਿ ਤਿੰਨ ਜਣੇ ਜ਼ਖ਼ਮੀ ਹੋ ਗਏ। ਇੱਕ ਅਧਿਕਾਰੀ ਨੇ ਦੱਸਿਆ ਕਿ ਇਸ ਇਲਾਕੇ ਵਿੱਚ ਸਰਕਾਰੀ ਸੁਰੱਖਿਆ ਬਲਾਂ ਤੇ ਤਾਲਿਬਾਨ ਗੁੱਟਾਂ ਵਿੱਚ ਹਾਲ ਹੀ ਵਿੱਚ ਕਾਫ਼ੀ ਲੜਾਈ ਹੋਈ ਸੀ ਤੇ ਦਹਿਸ਼ਤਗਰਦਾਂ ਨੇ ਬਾਰੂਦੀ ਸੁਰੰਗ ਵਿਛਾਈ ਹੋਈ ਸੀ। -ਆਈਏਐੱਨਐੱਸ