ਪੇਈਚਿੰਗ, 14 ਸਤੰਬਰ
ਚੀਨੀ ਸਰਕਾਰ ਵੱਲੋਂ ਤਕਨਾਲੋਜੀਆਂ ਦਾ ਡੇਟਾਬੇਸ ਤਿਆਰ ਕੀਤਾ ਜਾ ਰਿਹਾ ਹੈ ਜਿਸ ਦੀ ਵਰਤੋਂ ਕਰੋਨਾਵਾਇਰਸ ਦੇ ਟਾਕਰੇ ਲਈ ਕੀਤੀ ਜਾ ਸਕਦੀ ਹੈ। ਸਾਊਥ ਚਾਈਨਾ ਮੌਰਨਿੰਗ ਪੋਸਟ ਅਖ਼ਬਾਰ ਨੇ ਸਾਇੰਸ ਅਤੇ ਤਕਨਾਲੋਜੀ ਮੰਤਰਾਲੇ ਦੇ ਹਵਾਲੇ ਨਾਲ ਦੱਸਿਆ ਹੈ ਕਿ ਅਧਿਕਾਰੀਆਂ ਨੇ 2 ਹਜ਼ਾਰ ਤੋਂ ਵੱਧ ਨਵੀਂ ਤਕਨਾਲੋਜੀਆਂ ਦੀ ਸੂਚੀ ਤਿਆਰ ਕੀਤੀ ਹੈ ਜਿਸ ’ਚ ਵਿਅਕਤੀ ਦੇ ਸ਼ਰੀਰ ’ਚ ਬੁਖ਼ਾਰ ਦਾ ਪਤਾ ਲਾਊਣ ਅਤੇ ਊਸ ਦੇ ਇਲਾਜ ਦੇ ਨਾਲ ਨਾਲ ਹਸਪਤਾਲ ਸੂਚਨਾ ਪ੍ਰਣਾਲੀ ਆਦਿ ਸ਼ਾਮਲ ਹੈ। ਸ਼ੁਰੂ ’ਚ 283 ਤਕਨਾਲੋਜੀ ਊਤਪਾਦ ਪ੍ਰਕਾਸ਼ਿਤ ਕੀਤੇ ਗਏ ਹਨ। ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵੱਲੋਂ ਕਰੋਨਾ ਨਾਲ ਲੜਨ ’ਚ ਸਾਇੰਸ ਅਤੇ ਤਕਨਾਲੋਜੀ ਵਿਭਾਗ ਨੂੰ ਇਕੋ ਮੰਚ ਤਿਆਰ ਕਰਨ ਦਾ ਸੱਦਾ ਦਿੱਤਾ ਹੈ। ਪਿਛਲੇ ਮਹੀਨੇ ਚੀਨ ਦੇ 12 ਵਿਭਾਗ ਇਲਾਜ ਦੀ ਯੋਜਨਾ, ਖੋਜ ਅਤੇ ਪ੍ਰਯੋਗਸ਼ਾਲਾਵਾਂ ਸਥਾਪਤ ਕਰਨ ਲਈ ਇਕੱਠੇ ਆਏ ਹਨ।
-ਆਈਏਐਨਐਸ