ਲਾਪੇਜ਼: ਬੋਲੀਵੀਆ ਦੀ ਸਮਾਜਵਾਦੀ ਪਾਰਟੀ ਦਾ ਉਮੀਦਵਾਰ ਲੂਈ ਆਰਕ ਦੇਸ਼ ਦਾ ਮੁੜ ਰਾਸ਼ਟਰਪਤੀ ਬਣਨ ਦੇ ਕਰੀਬ ਹੈ। ਸੋਮਵਾਰ ਨੂੰ ਜਾਰੀ ਅਣਅਧਿਕਾਰਤ ਗਿਣਤੀ ਤੋਂ ਇਹ ਸੰਕੇਤ ਮਿਲਦਾ ਹੈ ਕਿ ਇਵੋ ਮੋਰਲਜ਼ ਦੀ ਅਗਵਾਈ ਵਾਲੀ ਖੱਬੇਪੱਖੀ ਪਾਰਟੀ ਮੁੜ ਸੱਤਾ ਵਿੱਚ ਆ ਸਕਦੀ ਹੈ। ਬੋਲੀਵੀਅਨ ਟੀਵੀ ਚੈਨਲ ਯੂਨੀਟੈੱਲ ਦੀ ਰਿਪੋਰਟ ਮੁਤਾਬਕ, ਆਰਕ ਨੂੰ 52.4 ਫ਼ੀਸਦੀ ਵੋਟਾਂ ਮਿਲੀਆਂ ਹਨ, ਜੋ ਉਸ ਦੇ ਵਿਰੋਧੀ ਉਮੀਦਵਾਰ ਕਾਰਲੋ ਮੀਸਾ ਤੋਂ 20 ਫੀਸਦੀ ਵੱਧ ਹਨ। -ਰਾਇਟਰਜ਼