ਲੰਡਨ: ਪੱਛਮੀ ਲੰਡਨ ਵਿੱਚ ਇੱਕ ਘਰ ਵਿੱਚ ਅੱਗ ਲੱਗਣ ਕਾਰਨ ਤਿੰਨ ਬੱਚਿਆਂ ਸਮੇਤ ਪਰਿਵਾਰ ਦੇ ਪੰਜ ਜੀਆਂ ਦੀ ਮੌਤ ਹੋ ਗਈ। ਮੈਟਰੋਪੋਲੀਟਨ ਪੁਲੀਸ ਨੇ ਅੱਜ ਇਸ ਘਟਨਾ ਦੀ ਜਾਂਚ ਦਾ ਐਲਾਨ ਕੀਤਾ ਹੈ। ਹਾਲਾਂਕਿ, ਪੁਲੀਸ ਨੇ ਪੀੜਤਾਂ ਦੇ ਨਾਮ ਨਹੀਂ ਦੱਸੇ। ਪੀੜਤ ਪਰਿਵਾਰ ਭਾਰਤ ਮੂਲ ਦਾ ਸੀ ਅਤੇ ਦੀਵਾਲੀ ਮਨਾ ਰਿਹਾ ਸੀ। ਮੈਟਰੋਪੋਲੀਟਨ ਪੁਲੀਸ ਦੇ ਚੀਫ ਸੁਪਰਡੈਂਟ ਸੀਨ ਵਿਲਸਨ ਨੇ ਕਿਹਾ, ‘‘ਮੇਰੀਆਂ ਭਾਵਨਾਵਾਂ ਉਨ੍ਹਾਂ ਲੋਕਾਂ ਦੇ ਸਨੇਹੀਆਂ ਨਾਲ ਹਨ ਜਿਨ੍ਹਾਂ ਨੇ ਇਸ ਦੁਖਦਾਈ ਘਟਨਾ ਵਿੱਚ ਜਾਨ ਗੁਆਈ ਹੈ।’’