ਇਸਲਾਮਾਬਾਦ, 22 ਅਪਰੈਲ
ਬਲੋਚਿਸਤਾਨ ਸੂਬੇ ਵਿੱਚ ਅਤਿਵਾਦੀਆਂ ਨਾਲ ਹੋਏ ਮੁਕਾਬਲੇ ਵਿੱਚ ਫ਼ੌਜ ਦਾ ਇੱਕ ਅਫਸਰ ਮਾਰਿਆ ਗਿਆ, ਜਦੋਂਕਿ ਇੱਕ ਜ਼ਖ਼ਮੀ ਹੋ ਗਿਆ। ਪਾਕਿਸਤਾਨ ਫ਼ੌਜ ਨੇ ਅੱਜ ਇੱਕ ਬਿਆਨ ਵਿੱਚ ਕਿਹਾ ਕਿ ਇਹ ਮੁਕਾਬਲਾ ਉਸ ਸਮੇਂ ਹੋਇਆ ਜਦੋਂ ਅਤਿਵਾਦੀਆਂ ਨੇ ਆਵਾਰਨ ਨੇੜੇ ਕਾਹਨ ਖੇਤਰ ਵਿੱਚ ਸੁਰੱਖਿਆ ਬਲਾਂ ਦੀ ਚੌਕੀ ’ਤੇ ਗੋਲੀਬਾਰੀ ਕੀਤੀ। ਮੁਕਾਬਲੇ ਦੌਰਾਨ ਮੇਜਰ ਸ਼ਾਹਿਦ ਬਸ਼ੀਰ ਦੀ ਜਾਨ ਚਲੀ ਗਈ, ਜਦੋਂਕਿ ਇੱਕ ਹੋਰ ਗੰਭੀਰ ਜ਼ਖ਼ਮੀ ਹੋ ਗਿਆ।