ਕੁਆਲਾਲੰਪੁਰ, 28 ਜੁਲਾਈ
ਮਲੇਸ਼ੀਆ ਦੀ ਅਦਾਲਤ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਨਜੀਬ ਰਜ਼ਾਕ ਨੂੰ ਅਰਬਾਂ ਡਾਲਰ ਦੇ ਸਰਕਾਰੀ ਨਿਵੇਸ਼ ਦੀ ਲੁੱਟ ਨਾਲ ਜੁੜੇ ਭ੍ਰਿਸ਼ਟਾਚਾਰ ਦੇ ਪਹਿਲੇ ਮੁਕੱਦਮੇ ਵਿਚ ਦੋਸ਼ੀ ਕਰਾਰ ਦਿੰਦਿਆਂ 12 ਸਾਲ ਦੀ ਸਜ਼ਾ ਸੁਣਾਈ ਹੈ। ਇਹ ਫੈਸਲਾ ਨਜੀਬ ਦੀ ਪਾਰਟੀ ਦੇ ਨਵੇਂ ਸੱਤਾਧਾਰੀ ਗੱਠਜੋੜ ਵਿਚ ਇਕ ਵੱਡੀ ਸਹਿਯੋਗੀ ਵਜੋਂ ਪਾਰਟੀ ਵਿਚ ਸ਼ਾਮਲ ਹੋਣ ਤੋਂ ਪੰਜ ਮਹੀਨਿਆਂ ਬਾਅਦ ਆਇਆ ਹੈ। ਬਹੁ-ਅਰਬ ਡਾਲਰ ਦੇ ਘੁਟਾਲੇ ਕਾਰਨ ਲੋਕਾਂ ਨੇ ਨਜੀਬ ਦੀ ਪਾਰਟੀ ਨੂੰ ਸਾਲ 2018 ਵਿੱਚ ਸੱਤਾ ਤੋਂ ਬਾਹਰ ਕਰ ਦਿੱਤਾ ਸੀ।