ਲੰਡਨ, 8 ਜੂਨ
ਕਲਾਊਡ ਸੇਵਾਵਾਂ ਕੰਪਨੀ ਫਾਸਟਲੀ ਦੇ ਨੈੱਟਵਰਕ ਵਿੱਚ ਰੁਕਾਵਟ ਕਾਰਨ ਕਈ ਵੈੱਬਸਾਈਟਾਂ ਕਰੈਸ਼ ਹੋ ਗਈਆਂ। ਇਨ੍ਹਾਂ ਵਿੱਚ ਨਿਊ ਯਾਰਕ ਟਾਈਮਜ਼, ਸੀਐੱਨਐੱਨ ਅਤੇ ਯੂਕੇ ਸਰਕਾਰ ਹੋਮ ਪੇਜ ਸਣੇ ਦਰਜਨਾਂ ਵੈੱਬਸਾਈਟਾਂ ਸ਼ਾਮਲ ਹਨ। ਸਾਂ ਫਰਾਂਸਿਸਕੋ ਅਧਾਰਤ ਫਾਸਟਲੀ ਨੇ ਆਪਣੇ ਨੈੱਟਵਰਕ ਨਾਲ ਸਮੱਸਿਆ ਨੂੰ ਸਵੀਕਾਰ ਕੀਤਾ ਅਤੇ ਕਿਹਾ ਕਿ ਉਹ ਇਸ ਦੀ ਜਾਂਚ ਕਰ ਰਹੀ ਹੈ।