ਦੁਬਈ, 22 ਅਗਸਤ
1980ਵਿਆਂ ’ਚ ਸੋਵੀਅਤ ਯੂਨੀਅਨ (ਸਾਂਝੇ ਰੂਸ) ਖ਼ਿਲਾਫ਼ ਵਿਰੋਧ ਦਾ ਝੰਡਾ ਚੁੱਕਣ ਵਾਲੇ ਅਫ਼ਗ਼ਾਨਿਸਤਾਨ ਦੇ ਮੁੱਖ ਆਗੂਆਂ ’ਚੋ ਇਕ ਅਹਿਮਦ ਸ਼ਾਹ ਮਸੂਦ ਦੇ ਪੁੱਤਰ ਅਹਿਮਦ ਮਸੂਦ ਨੇ ਆਪਣੀ ਪਕੜ ਵਾਲੇ ਇਲਾਕੇ ਤਾਲਿਬਾਨ ਹੱਥ ਦੇਣ ਤੋਂ ਨਾਂਹ ਕਰ ਦਿੱਤੀ ਹੈ। ਦੁਬਈ ਅਧਾਰਿਤ ਅਲ-ਅਰਬੀਆ ਟੀਵੀ ਚੈਨਲ ਨੇ ਮਸੂਦ ਦੇ ਹਵਾਲੇ ਨਾਲ ਇਹ ਦਾਅਵਾ ਕੀਤਾ ਹੈ। ਅਹਿਮਦ ਮਸੂਦ ਨੇ ਤਾਲਿਬਾਨ ਦੀ ਸ਼ਮੂਲੀਅਤ ਨਾਲ ਮੁੁਲਕ ਵਿੱਚ ਵਿਆਪਕ ਸਰਕਾਰ ਦੇ ਗਠਨ ਦਾ ਸੱਦਾ ਦਿੱਤਾ ਹੈ। ਮਸੂਦ ਨੇ ਕਿਹਾ ਜੇਕਰ ਬਾਗ਼ੀਆਂ ਨੇ ਸੰਵਾਦ ਤੋਂ ਇਨਕਾਰ ਕੀਤਾ ਤਾਂ ਜੰਗ ਨੂੰ ਟਾਲਣਾ ਮੁਸ਼ਕਲ ਹੋ ਜਾਵੇਗਾ। -ਰਾਇਟਰਜ਼