ਨਿਊਯਾਰਕ, 6 ਮਾਰਚ
ਮਾਸਟਰਕਾਰਡ ਅਤੇ ਵੀਜ਼ਾ ਨੇ ਰੂਸ ਵਿੱਚ ਆਪਣੀਆਂ ਸੇਵਾਵਾਂ ਨੂੰ ਬੰਦ ਕਰ ਦਿੱਤਾ ਹੈ। ਯੂਕਰੇਨ ‘ਤੇ ਰੂਸ ਦੇ ਹਮਲੇ ਅਤੇ ਕਈ ਕੰਪਨੀਆਂ ਵੱਲੋਂ ਦੇਸ਼ ਨਾਲ ਆਪਣੇ ਵਪਾਰਕ ਸਬੰਧਾਂ ਨੂੰ ਖਤਮ ਕਰਨ ਤੋਂ ਬਾਅਦ ਰੂਸ ਖ਼ਿਲਾਫ਼ ਆਰਥਿਕ ਦੇ ਮੱਦੇਨਜ਼ਰ ਇਹ ਨਵਾਂ ਕਦਮ ਹੈ। ਮਾਸਟਰਕਾਰਡ ਅਤੇ ਵੀਜ਼ਾ ਨੇ ਇਹ ਜਾਣਕਾਰੀ ਦਿੱਤੀ। ਮਾਸਟਰਕਾਰਡ ਨੇ ਕਿਹਾ ਕਿ ਉਸ ਦਾ ਨੈੱਟਵਰਕ ਹੁਣ ਰੂਸੀ ਬੈਂਕਾਂ ਦੁਆਰਾ ਜਾਰੀ ਕੀਤੇ ਗਏ ਕਾਰਡਾਂ ਨੂੰ ਸਵੀਕਾਰ ਨਹੀਂ ਕਰੇਗਾ ਤੇ ਕਿਸੇ ਹੋਰ ਦੇਸ਼ ਵਿੱਚ ਜਾਰੀ ਕੀਤਾ ਗਿਆ ਕਾਰਡ ਰੂਸ ਵਿੱਚ ਸਟੋਰਾਂ ਜਾਂ ਏਟੀਐੱਮ ਵਿੱਚ ਨਹੀਂ ਚੱਲੇਗਾ।