ਕੋਲੰਬੋ, 8 ਅਪਰੈਲ
ਪਿਛਲੇ ਹਫ਼ਤੇ ਇਥੇ ਹੋਏ ਬਿਊਟੀ ਮੁਕਾਬਲੇ ’ਚ ਕਥਿਤ ਤੌਰ ’ਤੇ ਇਕ ਸੁੰਦਰੀ ਨੂੰ ਜ਼ਖ਼ਮੀ ਕਰਨ ਅਤੇ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਦੇ ਮਾਮਲੇ ’ਚ ਮੌਜੂਦਾ ਮਿਸੇਜ ਵਰਲਡ ਕੈਰੋਲੀਨ ਜੂਰੀ ਅਤੇ ਉਸ ਦੀ ਇਕ ਸਹਿਯੋਗੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਦੌਰਾਨ ਪੁਸ਼ਪਿਕਾ ਡੀਸਿਲਵਾ ਨੂੰ ਮਿਸੇਜ ਸ੍ਰੀਲੰਕਾ ਬਿਊਟੀ ਮੁਕਾਬਲੇ ਦਾ ਜੇਤੂ ਐਲਾਨਿਆ ਗਿਆ ਸੀ। ਜੂਰੀ ਨੇ ਕਿਹਾ ਸੀ ਕਿ ਡੀਸਿਲਵਾ ਤਲਾਕਸ਼ੁਦਾ ਹੈ ਅਤੇ ਇਸ ਮੁਕਾਬਲੇ ’ਚ ਸਿਰਫ਼ ਸ਼ਾਦੀਸ਼ੁਦਾ ਮਹਿਲਾਵਾਂ ਹੀ ਹਿੱਸਾ ਲੈ ਸਕਦੀਆਂ ਹਨ। ਇਸ ਤੋਂ ਬਾਅਦ ਉਨ੍ਹਾਂ ਡੀਸਿਲਵਾ ਦੇ ਸਿਰ ਤੋਂ ਜੇਤੂ ਤਾਜ ਜਬਰਦਸਤੀ ਉਤਾਰ ਲਿਆ ਸੀ ਅਤੇ ਦੂਜੇ ਨੰਬਰ ’ਤੇ ਰਹਿਣ ਵਾਲੀ ਮਹਿਲਾ ਦੇ ਸਿਰ ’ਤੇ ਤਾਜ ਰੱਖ ਕੇ ਉਸ ਨੂੰ ਜੇਤੂ ਐਲਾਨ ਦਿੱਤਾ ਸੀ। ਡੀਸਿਲਵਾ ਨੇ ਇਸ ਮਾਮਲੇ ’ਚ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ। -ਪੀਟੀਆਈ