ਨਵੀਂ ਦਿੱਲੀ, 13 ਸਤੰਬਰ
ਅਫ਼ਗਾਨਿਸਤਾਨ ਦੀ ਤਾਲਿਬਾਨ ਸਰਕਾਰ ਦੇ ਉਪ ਪ੍ਰਧਾਨ ਮੰਤਰੀ ਮੁੱਲ੍ਹਾ ਅਬਦੁਲ ਗ਼ਨੀ ਬਰਾਦਰ ਨੇ ਸੋਮਵਾਰ ਨੂੰ ਆਡੀਓ ਸੰਦੇਸ਼ ਜਾਰੀ ਕਰ ਕੇ ਕਿਹਾ ਕਿ ਉਹ ਜਿਊਂਦਾ ਹੈ ਅਤੇ ਹਮਲੇ ਵਿੱਚ ਜ਼ਖ਼ਮੀ ਨਹੀਂ ਹੋਇਆ। ਟੋਲੋ ਨਿਊਜ਼ ਦੀ ਰਿਪੋਰਟ ਮੁਤਾਬਕ ਤਾਲਿਬਾਨ ਦਰਮਿਆਨ ਝਗੜੇ ਦੌਰਾਨ ਬਰਾਦਰ ਜਾਂ ਤਾਂ ਮਾਰਿਆ ਗਿਆ ਜਾਂ ਜ਼ਖ਼ਮੀ ਹੋ ਗਿਆ ਹੈ। ਇਨ੍ਹਾਂ ਰਿਪੋਰਟਾਂ ਮਗਰੋਂ ਤਾਲਿਬਾਨ ਤਰਜਮਾਨ ਮੁਹੰਮਦ ਨਈਮ ਨੇ ਟਵੀਟ ਕੀਤਾ, ‘‘ਤਾਲਿਬਾਨ ਦੇ ਉਪ ਪ੍ਰਧਾਨ ਮੰਤਰੀ ਮੁੱਲ੍ਹਾ ਅਬਦੁਲ ਗ਼ਨੀ ਬਰਾਦਰ ਦੇ ਮਾਰੇ ਜਾਣ ਦੀਆਂ ਰਿਪੋਰਟਾਂ ਸਹੀਂ ਨਹੀਂ ਹਨ। ਦੋ ਸਾਲ ਪਹਿਲਾਂ ਅਜਿਹੀਆਂ ਹੀ ਗੱਲਾਂ ਹੈਬਤੁੱਲ੍ਹਾ ਅਖੁੰਦਜ਼ਾਦਾ ਬਾਰੇ ਕਹੀਆਂ ਗਈਆਂ ਸਨ।’’ -ਆਈਏਐੱਨਐੱਸ