ਪੇਸ਼ਾਵਰ, 7 ਸਤੰਬਰ
ਤਾਲਿਬਾਨ ਦੀ ਸ਼ਕਤੀਸ਼ਾਲੀ ਫ਼ੈਸਲਾ ਲੈਣ ਵਾਲੀ ਸੰਸਥਾ ‘ਰਹਬਿਾਰੀ ਸ਼ੁਰਾ’ ਦੇ ਮੁਖੀ ਮੁੱਲਾ ਮੁਹੰਮਦ ਹਸਨ ਅਖੁੰਦ ਨੂੰ ਮੁੱਲਾ ਹੈਬਤੁੱਲਾ ਅਖੁੰਦਜ਼ਾਦਾ ਨੇ ਅਫ਼ਗ਼ਾਨਿਸਤਾਨ ਦਾ ਨਵਾਂ ਰਾਜ ਮੁਖੀ ਨਿਯੁਕਤ ਕੀਤਾ ਹੈ। ਮੀਡੀਆ ਰਿਪੋਰਟ ਮੁਤਾਬਕ ਦੋਹਾ ਵਿੱਚ ਤਾਲਿਬਾਨ ਦੇ ਰਾਜਨੀਤਿਕ ਦਫਤਰ ਦੇ ਚੇਅਰਮੈਨ ਮੁੱਲਾ ਅਬਦੁਲ ਗਨੀ ਬਰਾਦਰ ਅਤੇ ਮੁੱਲਾ ਅਬਦੁਸ ਸਲਾਮ ਨਵੀਂ ਤਾਲਿਬਾਨ ਸਰਕਾਰ ਵਿੱਚ ਮੁੱਲਾ ਹਸਨ ਦੇ ਡਿਪਟੀ ਹੋਣਗੇ।