ਲੰਡਨ, 6 ਜੂਨ
ਐਲਨ ਮਸਕ ਨੇ ਕਿਹਾ ਹੈ ਕਿ ਜੇ ਉਨ੍ਹਾਂ ਨੂੰ ਸੋਸ਼ਲ ਮੀਡੀਆ ਨੈਟਵਰਕ ਸਪੈਮ ਅਤੇ ਜਾਅਲੀ ਖਾਤਿਆਂ ਦੇ ਅੰਕੜੇ ਨਹੀਂ ਮਿਲਦੇ ਤਾਂ ਉਹ 44 ਬਿਲੀਅਨ ਡਾਲਰ ਦੇ ਟਵਿੱਟਰ ਨਾਲ ਹੋਣ ਵਾਲੇ ਸੌਦੇ ਤੋਂ ਦੂਰ ਹੋ ਸਕਦਾ ਹੈ। ਮਸਕ ਨੇ ਕੰਪਨੀ ਨੂੰ ਪੱਤਰ ਲਿਖ ਕੇ ਚਿਤਾਵਨੀ ਦਿੱਤੀ ਕਿ ਟਵਿੱਟਰ ਨੇ ਸਮਝੌਤਿਆਂ ਦਾ ਉਲੰਘਣ ਕੀਤਾ ਹੈ ਤੇ ਉਸ ਨੂੰ ਅਜਿਹੇ ਸਮਝੌਤੇ ਰੱਦ ਦਾ ਅਧਿਕਾਰ ਪ੍ਰਾਪਤ ਹੈ। ਇਹ ਪਹਿਲੀ ਵਾਰ ਹੈ ਕਿ ਮਸਕ ਨੇ ਟਵਿੱਟਰ ਨਾਲ ਸੌਦਾ ਕਰਨ ਤੋਂ ਪਿੱਛੇ ਹਟਣ ਦੀ ਧਮਕੀ ਦਿੱਤੀ ਹੈ।