ਨਿਊਯਾਰਕ, 10 ਮਈ
ਐਲਨ ਮਸਕ ਨੇ ਅੱਜ ਕਿਹਾ ਹੈ ਕਿ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਤੋਂ ਟਵਿੱਟਰ ਪਾਬੰਦੀ ਹਟਾਈ ਜਾਵੇਗੀ। ਉਨ੍ਹਾਂ ਕਿਹਾ ਕਿ ਉਨਾਂ ਹਾਲੇ ਟਵਿੱਟਰ ਦਾ ਉਚ ਅਹੁਦਾ ਨਹੀਂ ਸਾਂਭਿਆ ਪਰ ਜੇ ਉਹ ਟਵਿੱਟਰ ਦੇ ਸੀਈਓ ਬਣ ਜਾਂਦੇ ਹਨ ਤਾਂ ਇਹ ਪਾਬੰਦੀ ਹਟਾਈ ਜਾਵੇਗੀ। ਦੱਸਣਾ ਬਣਦਾ ਹੈ ਕਿ ਐਲਨ ਮਸਕ ਦੇ ਟਵਿੱਟਰ ਨਾਲ ਸੰਧੀ ਸਿਰੇ ਚੜ੍ਹਨ ਤੋਂ ਬਾਅਦ ਸੀਈਓ ਬਣਨ ਦੇ ਚਰਚੇ ਹਨ।