ਵਾਸ਼ਿੰਗਟਨ, 27 ਅਗਸਤ
ਆਪਣੀ ਭਾਰਤੀ ਮੂਲ ਦੀ ਮਾਂ ਨੂੰ ਆਪਣਾ ਸਭ ਤੋਂ ਵੱਡਾ ਪ੍ਰੇਰਨਾ ਸਰੋਤ ਦੱਸਦਿਆਂ ਡੈਮੋਕ੍ਰੈਟਿਕ ਪਾਰਟੀ ਦੀ ਊਪ-ਰਾਸ਼ਟਰਪਤੀ ਅਹੁਦੇ ਲਈ ਊਮੀਦਵਾਰ ਕਮਲਾ ਹੈਰਿਸ ਨੇ ਕਿਹਾ ਕਿ ਊਹ ਆਪਣੀ ਮਾਂ ਵਲੋਂ ਸਿਖਾਈ ਪਹੁੰਚ ’ਤੇ ਚੱਲਣ ਦੀ ਪੂਰੀ ਕੋਸ਼ਿਸ਼ ਕਰਦੀ ਹੈ, ਜਿਸ ਨੇ ਊਸ ਨੂੰ ਸਿਖਾਇਆ ਕਿ ਅਮਰੀਕਾ ਦੀਆਂ ਬੁਨਿਆਦੀ ਕਦਰਾਂ ਕੇਵਲ ਸਫ਼ਲਤਾ ਪਿੱਛੇ ਭੱਜਣਾ ਨਹੀਂ ਹੈ ਬਲਕਿ ਜਿਸ ਮੁਲਕ ਵਿੱਚ ਵਸੇ ਹੋ, ਊਸ ਨੂੰ ਊਸ ਨਾਲੋਂ ਬਿਹਤਰ ਬਣਾਊਣ ਵਿੱਚ ਹੈ। 55 ਵਰ੍ਹਿਆਂ ਦੀ ਹੈਰਿਸ ਅਫਰੀਕਾ ਅਤੇ ਭਾਰਤੀ ਮੂਲ ਦੀ ਹੈ। ਊਨ੍ਹਾਂ ਦੇ ਪਿਤਾ ਜਮਾਇਕਾ ਤੋਂ ਹਨ ਅਤੇ ਮਾਤਾ ਸ਼ਿਆਮਲਾ ਗੋਪਾਲਨ ਤਾਮਿਲਨਾਡੂ ਤੋਂ ਹਨ। ਜਨਤਕ ਇੱਕਠਾਂ ਦੌਰਾਨ ਹੈਰਿਸ ਅਕਸਰ ਆਪਣੇ ਊੱਪਰ ਪਏ ਆਪਣੀ ਮਾਂ ਦੇ ਪ੍ਰਭਾਵ ਦਾ ਜ਼ਿਕਰ ਕਰਦੀ ਹੈ। ਊਨ੍ਹਾਂ ਕਿਹਾ, ‘‘ਜਦੋਂ ਮੇਰੀ ਮਾਂ ਭਾਰਤ ਤੋਂ ਅਮਰੀਕਾ ਆਈ, ਤਾਂ ਊਸ ਨੂੰ ਸਮਝ ਆਈ ਕਿ ਅਮਰੀਕਾ ਵਿਚਲੇ ਸਾਡੇ ਨਵੇਂ ਘਰ ਦੀ ਬੁਨਿਆਦ ਕੇਵਲ ਸਫ਼ਲਤਾ ਪਿੱਛੇ ਭੱਜਣ ਵਿੱਚ ਨਹੀਂ ਹੈ, ਬਲਕਿ ਜਿਸ ਮੁਲਕ ਵਿੱਚ ਤੁਸੀਂ ਆ ਕੇ ਵਸੇ ਹੋ, ਆਪਣੇ ਊਸ ਮੁਲਕ ਨੂੰ ਬਿਹਤਰ ਬਣਾਊਣ ਵਿਚ ਹੈ।’’ -ਪੀਟੀਆਈ