ਮੰਡਾਲੇ, 13 ਮਾਰਚ
ਮਿਆਂਮਾਰ ’ਚ ਸ਼ਨਿਚਰਵਾਰ ਨੂੰ ਸੁਰੱਖਿਆ ਬਲਾਂ ਦੀਆਂ ਗੋਲੀਆਂ 7 ਮੁਜ਼ਾਹਰਾਕਾਰੀ ਹਲਾਕ ਹੋ ਗਏ। ਫਰਵਰੀ ਮਹੀਨੇ ਫ਼ੌਜ ਵੱਲੋਂ ਰਾਜ ਪਲਟਾ ਕਰਕੇ ਸੱਤ ਹਥਿਆਉਣ ਮਗਰੋਂ ਲੋਕਾੀ ਵੱਲੋਂ ਪੂਰੇ ਦੇਸ਼ ’ਚ ਫ਼ੌਜੀ ਸਾਸ਼ਨ ਖ਼ਿਲਾਫ਼ ਮੁਜ਼ਾਹਰੇ ਕੀਤੇ ਜਾ ਰਹੇ ਹਨ। ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਮੰਡਾਲੇ ’ਚ ਸੱਤ, ਦੱਖਣ-ਕੇਂਦਰੀ ਕਸਬੇ ਪਯਾਏ ’ਚ ਦੋ ਜਦਕਿ ਯੈਂਗੋਨ ਦੇ ਅਰਧ ਸ਼ਹਿਰੀ ਕਸਬੇ ਤਵਾਂਟੇ ’ਚ ਇੱਕ ਮੁਜ਼ਾਹਰਾਕਾਰੀ ਦੀ ਮੌਤ ਹੋਈ ਹੈ। ਸਾਰੀਆਂ ਮੌਤਾਂ ਦੀ ਤਫ਼ਸੀਲ ਅਨੇਕਾਂ ਸੋਸ਼ਲ ਮੀਡੀਆਂ ਖਾਤਿਆਂ ’ਤੇ ਦਿੱਤੀ ਗਈ, ਜਿਨ੍ਹਾਂ ਵਿੱਚੋਂ ਕੁਝ ਵਿੱਚ ਮ੍ਰਿਤਕਾਂ ਦੀਆਂ ਫੋਟੋਆਂ ਵੀ ਪੋਸਟ ਕੀਤੀਆਂ ਗਈਆਂ ਹਨ। ਇਹ ਵੀ ਕਿਹਾ ਜਾ ਰਿਹਾ ਹੈ ਮੌਤਾਂ ਦੀ ਅਸਲ ਗਿਣਤੀ ਜ਼ਿਆਦਾ ਹੋ ਸਕਦੀ ਹੈ ਕਿਉਂਕਿ ਕੁਝ ਲਾਸ਼ਾਂ ਪੁਲੀਸ ਵੱਲੋਂ ਕਬਜ਼ੇ ’ਚ ਲੈ ਲਈਆਂ ਗਈਆਂ। ਗੋਲੀਆਂ ਲੱਗਣ ਕਾਰਨ ਕੁਝ ਮੁਜ਼ਾਹਰਾਕਾਰੀ ਜ਼ਖ਼ਮੀ ਵੀ ਹੋਏ ਹਨ। ਫ਼ੌਜੀ ਸਾਸ਼ਨ ਖ਼ਿਲਾਫ਼ ਪ੍ਰਦਰਸ਼ਨਾਂ ਦੌਰਾਨ ਦੇਸ਼ ’ਚ ਹੁਣ ਲੱਗਪਗ 70 ਲੋਕ ਮਾਰੇ ਜਾ ਚੁੱਕੇ ਹਨ।