ਵਾਸ਼ਿੰਗਟਨ, 4 ਜਨਵਰੀ
ਅਮਰੀਕਾ ’ਚ ਡੈਮੋਕਰੈਟਿਕ ਪਾਰਟੀ ਦੀ ਸੰਸਦ ਮੈਂਬਰ ਨੈਨਸੀ ਪੈਲੋਸੀ ਨੂੰ ਮੁੜ ਪ੍ਰਤੀਨਿਧ ਸਭਾ ਦਾ ਸਪੀਕਰ ਚੁਣ ਲਿਆ ਗਿਆ ਹੈ। ਨੈਨਸੀ ਪੈਲੋਸੀ (80) ਨੂੰ 2016 ਅਤੇ ਉਨ੍ਹਾਂ ਦੇ ਮੁਕਾਬਲੇ ’ਚ ਖੜ੍ਹੇ ਰਬਿਲਿਕਨ ਪਾਰਟੀ ਦੇ ਉਮੀਦਵਾਰ ਕੇਵਿਨ ਮੈੱਕਾਰਥੀ ਨੂੰ 209 ਵੋਟਾਂ ਮਿਲੀਆਂ ਹਨ। ਸਦਨ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਕੁੱਲ 427 ਵੋਟਾਂ ਪਈਆਂ ਜਿਨ੍ਹਾਂ ’ਚੋਂ ਸੈਨੇਟਰ ਟੈਮੀ ਡਕਵਰਕ ਤੇ ਸੰਸਦ ਮੈਂਬਰ ਹਕੀਮ ਜੈਫਰੀਜ਼ ਨੂੰ 1-1 ਵੋਟ ਪਈ। ਪੈਲੋਸੀ ਨੇ ਟਵੀਟ ਕੀਤਾ, ‘ਮੈਂ 117ਵੀਂ ਕਾਂਗਰਸ ’ਚ ਬਤੌਰ ਸਪੀਕਰ ਸੇਵਾਵਾਂ ਦੇਣ ਲਈ ਚੁਣੇ ਜਾਣ ’ਤੇ ਸਨਮਾਨਿਆ ਹੋਇਆ ਮਹਿਸੂਸ ਕਰ ਰਹੀ ਹਾਂ।’