ਢਾਕਾ: ਭਾਰਤੀ ਫ਼ੌਜ ਦੇ ਮੁਖੀ ਜਨਰਲ ਐੱਮ.ਐੱਮ. ਨਰਵਾਣੇ ਨੇ ਅੱਜ ਬੰਗਲਾਦੇਸ਼ ਦੀ ਫ਼ੌਜ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੇ ਜਵਾਨਾਂ ਦੇ ਅਪਰੇਸ਼ਨ ਸਬੰਧੀ ਇੱਕ ਪ੍ਰਦਰਸ਼ਨ ਨੂੰ ਦੇਖਿਆ। ਜਨਰਲ ਨਰਵਾਣੇ ਨੇ ਦੋਵਾਂ ਦੇਸ਼ ਦੀਆਂ ਫ਼ੌਜਾਂ ਵਿਚਾਲੇ ਦੋਸਤਾਨਾ ਸਬੰਧਾਂ ਦੇ ਸਨਮਾਨ ਵਜੋਂ ਕਾਕਸ ਬਾਜ਼ਾਰ ਸਥਿਤ ਰਾਮੂ ਛਾਉਣੀ ਵਿੱਚ ਇੱਕ ਬੂਟਾ ਵੀ ਲਾਇਆ। ਭਾਰਤੀ ਫ਼ੌਜ ਦੇ ਵਧੀਕ ਲੋਕ ਸੂਚਨਾ ਡਾਇਰੈਕਟੋਰੇਟ ਨੇ ਟਵੀਟ ਕੀਤਾ, ‘ਜਨਰਲ ਨਰਵਾਣੇ ਨੇ 10 ਇਨਫੈਂਟਰੀ ਡਿਵੀਜ਼ਨ ਦਾ ਦੌਰਾ ਕੀਤਾ ਅਤੇ ਬੰਗਲਾਦੇਸ਼ ਦੀ ਫ਼ੌਜ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ।’ ਜ਼ਿਕਰਯੋਗ ਹੈ ਕਿ ਜਨਰਲ ਨਰਵਾਣੇ ਆਪਣੇ ਬੰਗਲਾਦੇਸ਼ੀ ਹਮਰੁਤਬਾ ਜਨਰਲ ਅਜ਼ੀਜ਼ ਅਹਿਮਦ ਦੇ ਸੱਦੇ ’ਤੇ ਬੰਗਲਾਦੇਸ਼ ਦਾ ਦੌਰਾ ਕਰ ਰਹੇ ਹਨ। -ਪੀਟੀਆਈ