ਨੈਸ਼ਿਵਲੇ (ਅਮਰੀਕਾ), 27 ਦਸੰਬਰ
ਨੈਸ਼ਿਵਲੇ ਵਿੱਚ ਕ੍ਰਿਸਮਸ ਦੇ ਦਿਨ ਹੋਏ ਧਮਾਕੇ ਦੀ ਜਾਂਚ ਵਿੱਚ ਜੁਟੀ ਐੱਫਬੀਆਈ ਦੀ ਟੀਮ ਨੇ ਸ਼ਨਿਚਰਵਾਰ ਨੂੰ ਇਸ ਘਟਨਾ ਦੇ ਸਬੰਧ ’ਚ ਸ਼ੱਕੀ ਵਿਅਕਤੀ ਦੇ ਘਰ ਦੀ ਤਲਾਸ਼ੀ ਲਈ। ਘਟਨਾ ਦੇ 24 ਘੰਟਿਆਂ ਬਾਅਦ ਵੀ ਪੁਲੀਸ ਦੇ ਹੱਥ ਕੋਈ ਠੋਸ ਸੁਰਾਗ ਨਹੀਂ ਲੱਗਿਆ ਹੈ। ਕਈ ਸਵਾਲ ਹਨ, ਜਿਨ੍ਹਾਂ ਦਾ ਹਾਲੇ ਵੀ ਕੋਈ ਜੁਆਬ ਨਹੀਂ ਮਿਲਿਆ ਹੈ। ਕੇਂਦਰੀ ਟੈਲੀਫੋਨ ਐਕਸਚੇਂਜ ਦੀ ਇਮਾਰਤ ਦੇ ਨੇੜੇ ਹੋਏ ਇਸ ਧਮਾਕੇ ਕਾਰਨ ਬੀਤੇ ਦਿਨ ਵੀ ਕਈ ਦੱਖਣੀ ਰਾਜਾਂ ਵਿੱਚ ਮੋਬਾਈਲ ਤੇ ਫੋਨ ਸੇਵਾਵਾਂ ਤੇ ਪੁਲੀਸ ਅਤੇ ਸਿਹਤ ਸੇਵਾਵਾਂ ’ਚ ਰੁਕਾਵਟ ਰਹੀ। ਐੱਫਬੀਆਈ ਦੇ ਵਿਸ਼ੇਸ਼ ਏਜੰਟ ਜੇਸਨ ਪੈਕ ਨੇ ਕਿਹਾ ਕਿ ਜਾਂਚ ਨਾਲ ਸਬੰਧਤ ਸੂਚਨਾ ਪ੍ਰਾਪਤ ਹੋਣ ਤੋਂ ਬਾਅਦ ਏਜੰਸੀਆਂ ਨੇ ਇੱਕ ਘਰ ਦੀ ਤਲਾਸ਼ੀ ਲਈ ਹੈ। -ਏਪੀ