ਕਾਠਮੰਡੂ, 7 ਦਸੰਬਰ
ਨੇਪਾਲ ਤੇ ਚੀਨ ਸਾਂਝੇ ਤੌਰ ’ਤੇ ਭਲਕੇ ਦੁਨੀਆ ਦੀ ਸਭ ਤੋਂ ਉੱਚੀ ਪਰਬਤੀ ਚੋਟੀ ਮਾਊਂਟ ਐਵਰੈਸਟ ਦੀ ਸੋਧੀ ਹੋਈ ਉਚਾਈ ਦਾ ਐਲਾਨ ਕਰਨਗੇ। ਨੇਪਾਲ ਸਰਕਾਰ ਨੇ ਪਰਬਤ ਦੀ ਸਟੀਕ ਉਚਾਈ ਮਾਪਣ ਦਾ ਫ਼ੈਸਲਾ ਕੀਤਾ ਸੀ। ਐਵਰੈਸਟ ਦੀ ਉਚਾਈ ਵਿਚ ਫਰਕ ਪੈਣ ਬਾਰੇ ਕਈ ਚਿਰ ਤੋਂ ਚਰਚਾ ਚੱਲ ਰਹੀ ਹੈ। ਐਵਰੈਸਟ ਦੀ ਉਚਾਈ ਭਾਰਤੀ ਸਰਵੇਖਣ ਨੇ 1954 ਵਿਚ ਮਾਪੀ ਸੀ ਤੇ ਇਹ 8,848 ਮੀਟਰ ਸੀ। ਨੇਪਾਲ ਨੇ ਕਿਹਾ ਕਿ ਚੀਨ ਨੇ ਉਨ੍ਹਾਂ ਨਾਲ ਸਾਂਝੇ ਤੌਰ ’ਤੇ ਉਚਾਈ ਐਲਾਨਣ ਦਾ ਫ਼ੈਸਲਾ ਕੀਤਾ ਹੈ। ਨੇਪਾਲ ਦੇ ਵਿਭਾਗ ਨੇ ਦੋ ਸਾਲ ਪਹਿਲਾਂ ਉਚਾਈ ਮਾਪਣ ਦੀ ਪ੍ਰਕਿਰਿਆ ਆਰੰਭੀ ਸੀ। -ਪੀਟੀਆਈ