ਕਾਠਮੰਡੂ, 12 ਮਈ
ਮੁੱਖ ਵਿਰੋਧੀ ਧਿਰ ਪਾਰਟੀ ਨੇਪਾਲੀ ਕਾਂਗਰਸ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਦਾਅਵੇਦਾਰੀ ਦਾ ਦਾਅਵਾ ਕਰਨ ਦਾ ਫ਼ੈਸਲਾ ਕੀਤਾ ਹੈ ਅਤੇ ਰਾਸ਼ਟਰਪਤੀ ਵੱਲੋਂ ਰਾਜਨੀਤਿਕ ਪਾਰਟੀਆਂ ਨੂੰ ਬਹੁਤਮ ਹਾਸਲ ਕਰਨ ਲਈ ਜਾਰੀ ਕੀਤੀ ਗਈ ਵੀਰਵਾਰ ਦੀ ਆਖਰੀ ਤਰੀਕ ਤੋਂ ਪਹਿਲਾਂ ਜੋੜ ਤੋੜ ਸ਼ੁਰੂ ਕਰ ਦਿੱਤਾ ਹੈ। ਨਵੀਂ ਸਰਕਾਰ ਬਣਾਉਣ ਦਾ ਫੈਸਲਾ ਮੰਗਲਵਾਰ ਨੂੰ ਪਾਰਟੀ ਪ੍ਰਧਾਨ ਸ਼ੇਰ ਬਹਾਦੁਰ ਦਿਓਬਾ ਦੀ ਅਗਵਾਈ ਹੇਠ ਨੇਪਾਲੀ ਕਾਂਗਰਸ (ਐਨਸੀ) ਦੇ ਅਹੁਦੇਦਾਰਾਂ ਦੀ ਮੀਟਿੰਗ ਤੋਂ ਬਾਅਦ ਲਿਆ ਗਿਆ। ਮੰਗਲਵਾਰ ਨੂੰ ਦਿਓਬਾ ਨੇ ਵਿਰੋਧੀ ਨੇਤਾਵਾਂ ਨਾਲ ਮੀਟਿੰਗ ਕੀਤੀ ਅਤੇ ਆਪਣੀ ਅਗਵਾਈ ਹੇਠ ਨਵੀਂ ਸਰਕਾਰ ਬਣਾਉਣ ਦੇ ਢੰਗ ਬਾਰੇ ਵਿਚਾਰ ਵਟਾਂਦਰੇ ਕੀਤੇ। ਬੈਠਕ ਵਿੱਚ ਸੀਪੀਐੱਨ-ਮਾਓਵਾਦੀ ਕੇਂਦਰ ਦੇ ਚੇਅਰਮੈਨ ਪੁਸ਼ਪਾ ਕਮਲ ਦਹਲ ‘ਪ੍ਰਚੰਡ’ ਅਤੇ ਜਨਤਾ ਸਮਾਜਵਾਦੀ ਪਾਰਟੀ (ਜੇਐੱਸਪੀ-ਐਨ) ਦੇ ਨੇਤਾ ਉਪੇਂਦਰ ਯਾਦਵ ਨੇ ਸ਼ਿਰਕਤ ਕੀਤੀ। ਪ੍ਰਚੰਡ ਨੇ ਸੰਕੇਤ ਦਿੱਤਾ ਕਿ ਉਨ੍ਹਾਂ ਦੀ ਪਾਰਟੀ ਦਿਓਬਾ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਬਣਨ ਲਈ ਸਮਰਥਨ ਕਰੇਗੀ। 271 ਮੈਂਬਰੀ ਪ੍ਰਤੀਨਿਧ ਸਦਨ ਵਿੱਚ ਆਪਣੀਆਂ 32 ਸੀਟਾਂ ਵਾਲਾ ਜੇਐਸਪੀ-ਐਨ, ਨਵੇਂ ਪ੍ਰਧਾਨ ਮੰਤਰੀ ਵਜੋਂ ਦਿਓਬਾ ਦਾ ਸਮਰਥਨ ਕਰਨ ਦੇ ਮੁੱਦੇ ਉੱਤੇ ਵੰਡਿਆ ਹੋਇਆ ਹੈ।