ਕਾਠਮੰਡੂ, 9 ਨਵੰਬਰ
ਮਹਾਤਮਾ ਗਾਂਧੀ ਦੀ 151ਵੀਂ ਜਨਮ ਵਰ੍ਹੇਗੰਢ ਦੇ ਸਬੰਧ ’ਚ ਉਨ੍ਹਾਂ ਬਾਰੇ ਨੇਪਾਲੀ ਭਾਸ਼ਾ ’ਚ ਇੱਕ ਚਿੱਤਰ ਸੰਗ੍ਰਿਹ ਅੱਜ ਨੇਪਾਲ ਦੀ ਰਾਸ਼ਟਰਪਤੀ ਬਿਦਿਯਾ ਦੇਵੀ ਭੰਡਾਰੀ ਵੱਲੋਂ ਰਿਲੀਜ਼ ਕੀਤਾ ਗਿਆ। ਇਹ ਕਿਤਾਬ, ਜਿਸ ਦਾ ਸਿਰਲੇਖ ‘ਮੇਲੇ ਭੁਜੇਕੋ ਗਾਂਧੀ’ ਜਾਂ ‘ਗਾਂਧੀ ਐਜ ਆਈ ਅੰਡਰਸਟੁੱਡ’ ਹੈ, ਅੱਜ ਰਾਸ਼ਟਰਪਤੀ ਭਵਨ ’ਚ ਵਿਸ਼ੇਸ਼ ਸਮਾਗਮ ਦੌਰਾਨ ਨੇਪਾਲ ਵਿੱਚ ਭਾਰਤੀ ਸਫੀਰ ਵਿਨੈ ਮੋਹਨ ਕਵਾਤਰਾ ਦੀ ਮੌਜੂਦਗੀ ’ਚ ਰਿਲੀਜ਼ ਕੀਤੀ ਗਈ। ਭਾਰਤੀ ਸਫਾਰਤਖ਼ਾਨੇ ਵੱਲੋਂ ਜਾਰੀ ਬਿਆਨ ਮੁਤਾਬਕ ਇਹ ਕਿਤਾਬ ਮਹਾਤਮਾ ਗਾਂਧੀ ਦੇ 150 ਸਾਲਾ ਜਨਮ ਸ਼ਤਾਬਦੀ ਸਮਾਗਮਾਂ ਦੇ ਦੋ ਸਾਲ ਪੂਰੇ ਹੋਣ ਦੇ ਸਬੰਧ ’ਚ ਰਿਲੀਜ਼ ਕੀਤੀ ਗਈ ਹੈ। ਬਿਆਨ ਮੁਤਾਬਕ ਇਹ ਕਿਤਾਬ ਭਾਰਤੀ ਦੂਤਾਵਾਸ ਵੱਲੋਂ ਬੀ.ਪੀ. ਕੋਇਰਾਲਾ ਇੰਡੀਆ-ਨੇਪਾਲ ਫਾਊਂਡੇਸ਼ਨ ਦੇ ਸਹਿਯੋਗ ਨਾਲ ਪ੍ਰਕਾਸ਼ਿਤ ਕੀਤੀ ਗਈ, ਜਿਸ ਦਾ ਮਕਸਦ ਨੇਪਾਲੀ ਦੋਸਤਾਂ ਨੂੰ ਮਹਾਤਮਾ ਗਾਂਧੀ ਦੀਆਂ ਸਰਬਕਾਲੀ ਸਿੱਖਿਆਵਾਂ ਤੋਂ ਜਾਣੂ ਕਰਵਾਉਣਾ ਹੈ। -ਪੀਟੀਆਈ