ਨਿਊਯਾਰਕ: ਗੋਲੀਬਾਰੀ ਦੀਆਂ ਵਧ ਰਹੀਆਂ ਘਟਨਾਵਾਂ ਦੇ ਮੱਦੇਨਜ਼ਰ ਨਿਊਯਾਰਕ ਦੀ ਗਵਰਨਰ ਕੈਥੀ ਹੋਚਲ ਨੇ ਇੱਕ ਨਵੇਂ ਕਾਨੂੰਨ ’ਤੇ ਦਸਤਖਤ ਕੀਤੇ ਹਨ, ਜਿਸ ਤਹਿਤ ਸੂਬੇ ’ਚ ਹੁਣ 21 ਸਾਲ ਤੋਂ ਘੱਟ ਉਮਰ ਦੇ ਵਿਅਕਤੀ ਸੈਮੀਆਟੋਮੈਟਿਕ ਰਾਈਫਲ ਨਹੀਂ ਖਰੀਦ ਸਕਣਗੇ। ਗਵਰਨਰ ਨੇ ਜਨਤਕ ਸੁਰੱਖਿਆ ਸਬੰਧੀ 10 ਬਿੱਲਾਂ ’ਤੇ ਦਸਤਖ਼ਤ ਕੀਤੇ ਹਨ, ਜਿਨ੍ਹਾਂ ’ਚੋਂ ਇੱਕ ਤਹਿਤ ਨਵੇਂ ਹਥਿਆਰਾਂ ’ਤੇ ‘ਮਾਈਕ੍ਰੋਸਟੈਂਪਿੰਗ’ ਦੀ ਲੋੜ ਹੋਵੇਗੀ। -ਏਪੀ