ਨਿਊਯਾਰਕ (ਅਮਰੀਕਾ), 7 ਜੂਨ
ਨਿਊ ਯਾਰਕ ਦੀ ਗਵਰਨਰ ਕੈਥੀ ਹੋਚੁਲ ਨੇ ਗੋਲੀਬਾਰੀ ਦੀਆਂ ਵਧਦੀਆਂ ਘਟਨਾਵਾਂ ਦੇ ਮੱਦੇਨਜ਼ਰ ਸੂਬੇ ਵਿੱਚ 21 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਸੈਮੀ-ਆਟੋਮੈਟਿਕ ਰਾਈਫਲਾਂ ਖਰੀਦਣ ਦੀ ਇਜਾਜ਼ਤ ਨਾ ਦੇਣ ਵਾਲੇ ਨਵੇਂ ਕਾਨੂੰਨ ‘ਤੇ ਦਸਤਖਤ ਕੀਤੇ ਹਨ। ਨਿਊ ਯਾਰਕ ਅਮਰੀਕਾ ਦਾ ਪਹਿਲਾ ਸੂਬਾ ਹੈ, ਜਿਸ ਨੇ ਗੋਲੀਬਾਰੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਇੰਨਾ ਵੱਡਾ ਕਦਮ ਚੁੱਕਿਆ ਹੈ। ਹੋਚੁਲ ਨੇ 10 ਜਨਤਕ ਸੁਰੱਖਿਆ ਬਿੱਲਾਂ ‘ਤੇ ਦਸਤਖਤ ਕੀਤੇ, ਜਿਨ੍ਹਾਂ ਵਿੱਚੋਂ ਇੱਕ ਤਹਿਤ ਨਵੇਂ ਹਥਿਆਰਾਂ ‘ਤੇ ‘ਮਾਈਕ੍ਰੋਸਟੈਂਪਿੰਗ’ ਦੀ ਲੋੜ ਹੋਵੇਗੀ।