ਪਟਨਾ, 2 ਅਕਤੂਬਰ
ਰਾਸ਼ਟਰੀ ਲੋਕ ਸਮਤਾ ਪਾਰਟੀ (ਆਰਐੱਲਐੱਸਪੀ) ਮੁਖੀ ਉਪੇਂਦਰ ਕੁਸ਼ਵਾਹਾ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਨਿਤੀਸ਼ ਕੁਮਾਰ ਤੇ ਆਰਜੇਡੀ ਸੁਪਰੀਮੋ ਲਾਲੂ ਪ੍ਰਸਾਦ ‘ਇੱਕੋ ਸਿੱਕੇ ਦੇ ਦੋ ਪਹਿਲੂ ਹਨ।’ ਕੁਸ਼ਵਾਹਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਬਣਾਏ ਤਿੰਨ ਪਾਰਟੀਆਂ ਦੇ ਮੁਹਾਜ਼ ਦਾ ਮੰਤਵ ਕਿਸੇ ਵੀ ਗੱਠਜੋੜ ਦੀਆਂ ਵੋਟਾਂ ‘ਖ਼ਰਾਬ’ ਕਰਨਾ ਨਹੀਂ ਬਲਕਿ ਬਿਹਾਰ ਦੇ ਲੋਕਾਂ ਨੂੰ ‘ਸਾਕਾਰਾਤਮਕ ਬਦਲ’ ਮੁਹੱਈਆ ਕਰਵਾਉਣਾ ਹੈ। ਕੁਸ਼ਵਾਹਾ ਨੇ ਕਿਹਾ ਕਿ ਸੂਬੇ ਦੇ ਲੋਕ ਕੁਮਾਰ ਦੇ 15 ਸਾਲਾਂ ਦੇ ‘ਕੁਸ਼ਾਸਨ’ ਦਾ ਅੰਤ ਚਾਹੁੰਦੇ ਹਨ।
-ਪੀਟੀਆਈ