ਕੀਵ, 12 ਜੂਨ
ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਕੋਈ ਨਹੀਂ ਜਾਣਦਾ ਕਿ ਯੂਕਰੇਨ ’ਚ ਜੰਗ ਕਦੋਂ ਤੱਕ ਚੱਲੇਗੀ ਪਰ ਯੂਕਰੇਨ ਦੀ ਸੈਨਾ ਰੂਸੀ ਫੌਜੀਆਂ ਦਾ ਪੂਰਬੀ ਯੂਕਰੇਨ ’ਚ ਮੁਕਾਬਲਾ ਕਰਕੇ ਉਨ੍ਹਾਂ ਦੀਆਂ ਆਸਾਂ ’ਤੇ ਪਾਣੀ ਫੇਰ ਰਹੀ ਹੈ। ਜ਼ੇਲੈਂਸਕੀ ਨੇ ਆਪਣੇ ਵੀਡੀਓ ਸੰਬੋਧਨ ’ਚ ਕਿਹਾ ਕਿ ਉਨ੍ਹਾਂ ਨੂੰ ਡੋਨਬਾਸ ਖੇਤਰ ’ਚ ਲੜ ਰਹੇ ਯੂਕਰੇਨ ਦੇ ਆਪਣੇ ਰਾਖਿਆਂ ’ਤੇ ਮਾਣ ਹੈ। ਉਨ੍ਹਾਂ ਕਿਹਾ, ‘ਯਾਦ ਰੱਖੋ ਕਿ ਮਈ ਦੀ ਸ਼ੁਰੂਆਤ ’ਚ ਰੂਸ ਨੇ ਕਿਸ ਤਰ੍ਹਾਂ ਡੋਨਬਾਸ ’ਤੇ ਕਬਜ਼ਾ ਕਰਨ ਦੀ ਉਮੀਦ ਜ਼ਾਹਿਰ ਕੀਤੀ ਸੀ।’ -ਏਪੀ