ਨਿਊ ਯਾਰਕ, 12 ਦਸੰਬਰ
ਵਿਗਿਆਨੀਆਂ ਨੇ ਕਰੋਨਾ ਵਾਇਰਸ ਤੋਂ ਬਚਣ ਲਈ ਮਾਸਕ ਵਿਚ ਤਬਦੀਲੀਆਂ ਅਤੇ ਉਨ੍ਹਾਂ ਦੇ ਪ੍ਰਭਾਵ ਦਾ ਮੁਲਾਂਕਣ ਕੀਤਾ ਅਤੇ ਸਿੱਟਾ ਕੱਢਿਆ ਕਿ ਸੂਤੀ ਕੱਪੜੇ ਦੇ ਮੁਕਾਬਲੇ ਨਾਈਲੋਨ ਨਾਲ ਬਣੇ ਦੋ-ਪਰਤ ਦੇ ਮਾਸਕ ਆਮ ਮਾਸਕ ਨਾਲੋਂ ਵਧੇਰੇ ਪ੍ਰਭਾਵਸ਼ਾਲੀ ਹਨ। ਅਧਿਐਨ ਟੀਮ ਵਿੱਚ ਯੂਐੱਸ-ਅਧਾਰਤ ਯੂਨੀਵਰਸਿਟੀ ਆਫ ਨੌਰਥ ਕੈਰੋਲੀਨਾ (ਯੂਐੱਨਸੀ) ਨਾਲ ਸਬੰਧਤ ਸਕੂਲ ਆਫ ਮੈਡੀਸਨ ਦੇ ਵਿਗਿਆਨੀ ਵੀ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਕੋਵਿਡ-19 ਮਹਾਮਾਰੀ ਦੌਰਾਨ ਚਿਹਰਾ ਢਕਣ ਲਈ ਕਈ ਮਾਸਕ ਇਸ ਦਾਅਵੇ ਨਾਲ ਬਣਾਏ ਗਏ ਗਏ ਕਿ ਇਹ ਰਵਾਇਤੀ ਮਾਸਕ ਦੇ ਮੁਕਾਬਲੇ ਕਰੋਨਾ ਤੋਂ ਬਿਹਤਰ ਢੰਗ ਨਾਲ ਬਚਾਅ ਕਰਦੇ ਹਨ।