ਇਸਲਾਮਾਬਾਦ, 22 ਨਵੰਬਰ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅੱਜ ਐਲਾਨ ਕੀਤਾ ਕਿ ਇਸਲਾਮਾਬਾਦ ਅਫਗਾਨਿਸਤਾਨ ਨੂੰ ਭਾਰਤ ਵੱਲੋਂ ਪੇਸ਼ ਕੀਤੀ ਗਈ 50,000 ਟਨ ਕਣਕ ਦੀ ਆਵਾਜਾਈ ਦੀ ਆਗਿਆ ਦੇਵੇਗਾ। ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਫੌਜ ਮੁਖੀ ਜਨਰਲ ਜਾਵੇਦ ਬਾਜਵਾ, ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਅਤੇ ਐਨਐਸਏ ਮੋਈਦ ਯੂਸਫ ਨਾਲ ਨਵੇਂ-ਸਥਾਪਿਤ ਅਫਗਾਨਿਸਤਾਨ ਅੰਤਰ-ਮੰਤਰਾਲਾ ਤਾਲਮੇਲ ਸੈੱਲ ਦਾ ਦੌਰਾ ਕਰਨ ਤੋਂ ਬਾਅਦ ਅਫਗਾਨਿਸਤਾਨ ਸਬੰਧੀ ਐਲਾਨ ਕੀਤੇ। ਇਸ ਤੋਂ ਇਲਾਵਾ ਪਾਕਿਸਤਾਨ ਉਨ੍ਹਾਂ ਅਫਗਾਨ ਮਰੀਜ਼ਾਂ ਦੀ ਵਾਪਸੀ ਲਈ ਲਾਂਘਾ ਵੀ ਦੇਵੇਗਾ ਜੋ ਇਲਾਜ ਲਈ ਭਾਰਤ ਗਏ ਸਨ ਅਤੇ ਉੱਥੇ ਫਸੇ ਹੋਏ ਹਨ।