ਇਸਲਾਮਾਬਾਦ: ਇੱਕ-ਦੂਜੇ ’ਤੇ ਮਿਜ਼ਾਈਲ ਹਮਲਿਆਂ ਤੋਂ ਬਾਅਦ ਰਿਸ਼ਤਿਆਂ ’ਚ ਪੈਦਾ ਹੋਇਆ ਤਣਾਅ ਦੂਰ ਕਰਨ ਦੀ ਕੋਸ਼ਿਸ਼ ਕਰਦਿਆਂ ਪਾਕਿਸਤਾਨ ਤੇ ਇਰਾਨ ਬੀਤੇ ਦਿਨ ਆਪਸੀ ਭਰੋਸਾ ਤੇ ਸਹਿਯੋਗ ਦੀ ਭਾਵਨਾ ਨਾਲ ਸੁਰੱਖਿਆ ਮੁੱਦਿਆਂ ’ਤੇ ਨੇੜਲੇ ਸਹਿਯੋਗ ਦੀ ਲੋੜ ’ਤੇ ਸਹਿਮਤ ਹੋਏ ਹਨ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਵਿਦੇਸ਼ ਮੰਤਰੀ ਜਲੀਲ ਅੱਬਾਸ ਜਿਲਾਨੀ ਨੇ ਆਪਣੇ ਇਰਾਨੀ ਹਮਰੁਤਬਾ ਹੁਸੈਨ ਅਮੀਰ ਅਬਦੁੱਲਾਹੀਅਨ ਨਾਲ ਗੱਲਬਾਤ ਕੀਤੀ ਅਤੇ ਆਪਸੀ ਵਿਸ਼ਵਾਸ ਤੇ ਸਹਿਯੋਗ ਦੀ ਭਾਵਨਾ ਦੇ ਆਧਾਰ ’ਤੇ ਸਾਰੇ ਮੁੱਦਿਆਂ ’ਤੇ ਇਰਾਨ ਨਾਲ ਕੰਮ ਕਰਨ ਦੀ ਪਾਕਿਸਤਾਨ ਦੀ ਇੱਛਾ ਜ਼ਾਹਿਰ ਕੀਤੀ। -ਪੀਟੀਆਈ